ਹੈਰੀ ਨੇ PSL ''ਚ ਰਚਿਆ ਇਤਿਹਾਸ, ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣੇ

Sunday, Feb 20, 2022 - 08:29 PM (IST)

ਹੈਰੀ ਨੇ PSL ''ਚ ਰਚਿਆ ਇਤਿਹਾਸ, ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣੇ

ਨਵੀਂ ਦਿੱਲੀ- ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਲਾਹੌਰ ਕਲੰਦਰਸ ਦੇ ਲਈ ਖੇਡਦੇ ਹੋਏ ਹੈਰੀ ਬਰੁਕ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬਰੁਕ ਪੀ. ਐੱਸ. ਐੱਲ. ਵਿਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਸਲਾਮਾਬਾਦ ਯੂਨਾਈਟਿਡ ਦੇ ਵਿਰੁੱਧ ਇਹ ਰਿਕਾਰਡ ਆਪਣੇ ਨਾਂ ਕੀਤਾ ਅਤੇ ਇਸ ਮਾਮਲੇ ਵਿਚ ਸਰਜੀਲ ਖਾਨ ਦਾ ਰਿਕਾਰਡ ਤੋੜਿਆ। ਇਸ ਦੇ ਨਾਲ ਹੀ ਬਰੁਕ ਪੀ. ਐੱਸ. ਐੱਲ. ਵਿਚ ਸਭ ਤੋਂ ਤੇਜ ਸੈਂਕੜਾ ਲਗਾਉਣ ਵਾਲੇ ਦੂਜੇ ਬੱਲੇਬਾਜ਼ ਵੀ ਬਣ ਗਏ ਹਨ।

ਇਹ ਖ਼ਬਰ ਪੜ੍ਹੋ-  ਜੈਤੋ ਵਿਖੇ ਸ਼ਾਂਤੀਪੂਰਨ ਵੋਟਿੰਗ ਹੋਈ, 5 ਆਦਰਸ਼ ਪੋਲਿੰਗ ਬੂਥ ਬਣਾਏ ਗਏ
ਬੱਲੇਬਾਜ਼ ਬਰੁਕ ਨੇ ਪਿਛਲੇ ਮਹੀਨੇ ਕੈਰੇਬੀਅਨ ਵਿਚ ਇੰਗਲੈਂਡ ਦੇ ਲਈ ਡੈਬਿਊ ਕੀਤਾ ਸੀ। ਬਰੁਕ ਜਦੋਂ ਬੱਲੇਬਾਜ਼ੀ ਕਰਨ ਆਏ ਤਾਂ ਲਾਹੌਰ ਨੇ ਤਿੰਨ ਵਿਕਟਾਂ 'ਤੇ 12 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਿਰਫ 48 ਗੇਂਦਾਂ ਵਿਚ ਸੈਂਕੜਾ ਲਗਾ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ ਅਤੇ ਪੀ. ਐੱਸ. ਐੱਲ. ਵਿਚ ਸਭ ਤੋਂ ਘੱਟ ਉਮਰ 22 ਸਾਲ 362 ਦਿਨ ਵਿਚ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀ. ਐੱਸ. ਐੱਲ. ਦੇ ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਲਗਾਇਆ। ਉਸਦੇ ਅਜੇਤੂ 102 ਦੌੜਾਂ ਦੀ ਪਾਰੀ ਦੀ ਬਦੌਲਤ ਇਸਲਾਮਾਬਾਦ ਯੂਨਾਈਟਿਡ ਨੂੰ ਗੁਦਾਫੀ ਸਟੇਡੀਅਮ ਵਿਚ 66 ਦੌੜਾਂ ਨਾਲ ਹਾਰ ਮਿਲੀ।

PunjabKesari
ਪੀ. ਐੱਸ. ਐੱਲ. ਵਿਚ ਸਭ ਤੋਂ ਘੱਟ ਉਮਰ ਵਿਚ ਸੈਂਕੜਾ ਲਗਾਉਣ ਵਾਲੇ ਖਿਡਾਰੀ
ਹੈਰੀ ਬਰੁਕ- 22 ਸਾਲ 362 ਦਿਨ, ਲਾਹੌਰ ਕਲੰਦਰਸ ਦੇ ਲਈ ਇਸਲਾਮਾਬਾਦ ਯੂਨਾਈਟਿਡ ਦੇ ਵਿਰੁੱਧ
ਸ਼ਰਜੀਲ ਖਾਨ- 26 ਸਾਲ 191 ਦਿਨ, ਇਸਲਾਮਾਬਾਦ ਯੂਨਾਈਟਿਡ ਵਲੋਂ ਪੇਸ਼ਾਵਰ ਜਾਲਮੀ ਦੇ ਵਿਰੁੱਧ
ਸੀ. ਐੱਸ. ਡੇਲਪੋਰਟ- 29 ਸਾਲ 301 ਦਿਨ, ਇਸਲਾਮਾਬਾਦ ਯੂਨਾਈਟਿਡ ਦੇ ਲਈ ਖੇਡਦੇ ਹੋਏ ਲਾਹੌਰ ਕਾਲੰਦਰਸ ਦੇ ਵਿਰੁੱਧ
ਕ੍ਰਿਸ ਲਿਨ- 29 ਸਾਲ 340 ਦਿਨ, ਲਾਹੌਰ ਕਾਲੰਦਰਸ ਵਲੋਂ ਮੁਲਤਾਨ ਸੁਲਤਾਂਸ ਦੇ ਵਿਰੁੱਧ
ਰਿਲੀ ਰੋਸੌਵ- 30 ਸਾਲ 143 ਦਿਨ, ਮੁਲਤਾਨ ਸੁਲਤਾਂਸ ਵਲੋਂ ਕਵੇਟਾ ਦੇ ਵਿਰੁੱਧ

ਇਹ ਖ਼ਬਰ ਪੜ੍ਹੋ- AUS v SL : ਸ਼੍ਰੀਲੰਕਾ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
ਪੀ. ਐੱਸ. ਐੱਲ. ਵਿਚ ਸਭ ਤੋਂ ਤੇਜ਼ ਸੈਂਕੜੇ ਵਾਲੀਆਂ ਪਾਰੀਆਂ
ਰਿਲੇ ਰੋਸੌਵ- 43 ਗੇਂਦਾਂ 'ਤੇ 100, 2020 'ਚ ਮੁਲਤਾਨ ਸੁਲਤਾਂਸ ਬਨਾਮ ਕਵੇਟਾ
ਹੈਰੀ ਬਰੁਕ-  48 ਗੇਂਦਾਂ ਵਿਚ 102 ਦੌੜਾਂ, 2022 ਵਿਚ ਲਾਹੌਰ ਕਲੰਦਰਸ ਬਨਾਮ ਇਸਲਾਮਾਬਾਦ ਯੂਨਾਈਟਿਡ
ਜੇਸਨ ਰਾਏ- 49 ਗੇਂਦਾਂ 'ਤੇ 116 ਦੌੜਾਂ, 2022 ਵਿਚ ਕਵੇਟਾ ਬਨਾਮ ਲਾਹੌਰ ਕਲੰਦਰਸ
ਸ਼ਰਜੀਲ ਖਾਨ- 50 ਗੇਂਦਾਂ 'ਤੇ 127 ਦੌੜਾਂ, 2016 ਵਿਚ ਇਸਲਾਮਾਬਾਦ ਯੂਨਾਈਟਿਡ ਬਨਾਮ ਪੇਸ਼ਾਵਰ ਜਾਲਮੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News