ਪੋਲਿਸ਼ ਸ਼ਤਰੰਜ ਲੀਗ ’ਚ ਹਰਿਕ੍ਰਿਸ਼ਣਾ ਨੇ ਰਾਡਾਸਲਾਵ ਨਾਲ ਖੇਡਿਆ ਡਰਾਅ
Wednesday, Sep 04, 2019 - 10:47 PM (IST)

ਪੋਲੈਂਡ (ਨਿਕਲੇਸ਼ ਜੈਨ)- ਭਾਰਤ ਦੇ ਪੋਂਟਾਲਾ ਹਰਿਕ੍ਰਿਸ਼ਣਾ ਨੇ ਪੋਲਿਸ਼ ਸ਼ਤਰੰਜ ਲੀਗ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 7ਵੇਂ ਰਾਊਂਡ ਵਿਚ ਪੋਲੈਂਡ ਦੇ ਚੋਟੀ ਦੇ ਖਿਡਾਰੀ ਰਾਡਾਸਲਾਵ ਵੋਟਜਸਟੇਕ ਨਾਲ ਮੁਕਾਬਲਾ ਖੇਡਿਆ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਹਰਿਕ੍ਰਿਸ਼ਣਾ ਨੇ ਪੂਰਾ ਸਮਾਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਰਾਡਾਸਲਾਵ ਸਹੀ ਬਚਾਅ ਕਰਨ ਵਿਚ ਸਫਲ ਰਿਹਾ ਅਤੇ ਮੈਚ 47 ਚਾਲਾਂ ਵਿਚ ਡਰਾਅ ’ਤੇ ਖਤਮ ਹੋਇਆ।