ਹਰਿਕਾ ਦੀ ਲਗਾਤਾਰ ਦੂਜੀ ਜਿੱਤ, ਫਿਡੇ ਮਹਿਲਾ ਗ੍ਰਾਂ ਪ੍ਰੀ 'ਚ ਸਾਂਝੇ ਤੌਰ 'ਤੇ ਬੜ੍ਹਤ 'ਤੇ

Friday, Mar 06, 2020 - 02:08 PM (IST)

ਹਰਿਕਾ ਦੀ ਲਗਾਤਾਰ ਦੂਜੀ ਜਿੱਤ, ਫਿਡੇ ਮਹਿਲਾ ਗ੍ਰਾਂ ਪ੍ਰੀ 'ਚ ਸਾਂਝੇ ਤੌਰ 'ਤੇ ਬੜ੍ਹਤ 'ਤੇ

ਸਪੋਰਟਸ ਡੈਸਕ (ਭਾਸ਼ਾ) — ਭਾਰਤੀ ਗ੍ਰੈਂਡਮਾਸਟਰ ਦ੍ਰੋਣਾਵਲੀ ਹਰਿਕਾ ਨੇ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ 'ਚ ਆਪਣੀ ਸਾਂਝੀ ਬੜ੍ਹਤ ਬਰਕਰਾਰ ਰੱਖੀ ਹੈ। ਵਿਸ਼ਵ ਦੀ 9ਵੇਂ ਨੰਬਰ ਦੀ ਹਰਿਕਾ ਨੇ ਜਾਰਜੀਆ ਦੀ ਨਾਨਾ ਦਜਾਗਨਿਦਜ ਨੂੰ 27 ਚਾਲਾਂ 'ਚ ਹਰਾਇਆ। ਉਸ ਨੇ ਆਪਣੀ ਵਿਰੋਧੀ ਦੀ 25ਵੀਂ ਚਾਲ 'ਚ ਕੀਤੀ ਗਈ ਗਲਤੀ ਦਾ ਫਾਇਦਾ ਉਠਾ ਕੇ ਜਿੱਤ ਦਰਜ ਕੀਤੀ।

ਹਰਿਕਾ ਦੇ ਹੁਣ 4 ਰਾਊਂਡਾਂ 'ਚੋਂ 3 ਅੰਕ ਹਨ ਅਤੇ ਉਹ ਰੂਸ ਦੀ ਅਲੈਕਸਾਂਦ੍ਰਾ ਗੋਰਯਾਚਕਿਨਾ ਨਾਲ ਸਾਂਝੀ  ਬੜ੍ਹਤ 'ਤੇ ਹੈ, ਜਿਸ ਨੇ ਬੁਲਗਾਰੀਆ ਦੀ ਐਂਤੋਨੇਤਾ ਸਟੇਫਨੋਵਾ ਨੂੰ ਹਰਾਇਆ। ਹਰਿਕਾ ਅਗਲੇ ਦੌਰ 'ਚ 21 ਸਾਲ ਦਾ ਗੋਰਯਾਚਕਿਨਾ ਨਾਲ ਭਿੜੇਗੀ।


Related News