ਟੀ20 ਲਈ ਹਾਰਦਿਕ ਨੇ ਕੀਤਾ ਅਭਿਆਸ, ਧਵਨ ਰਹਿ ਸਕਦੈ ਟੀਮ ’ਚੋਂ ਬਾਹਰ

Tuesday, Mar 09, 2021 - 08:54 PM (IST)

ਟੀ20 ਲਈ ਹਾਰਦਿਕ ਨੇ ਕੀਤਾ ਅਭਿਆਸ, ਧਵਨ ਰਹਿ ਸਕਦੈ ਟੀਮ ’ਚੋਂ ਬਾਹਰ

ਅਹਿਮਦਾਬਾਦ– ਆਲਰਾਊਂਡਰ ਹਾਰਦਿਕ ਪੰਡਯਾ ਨੇ ਇੰਗਲੈਂਡ ਵਿਰੁੱਧ ਪੰਜ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਤੋਂ ਪਹਿਲਾਂ ਨੈੱਟ ’ਤੇ ਗੇਂਦਬਾਜ਼ੀ ਦਾ ਕਾਫੀ ਅਭਿਆਸ ਕੀਤਾ, ਜਿਸ ਨਾਲ ਸੀਮਤ ਓਵਰਾਂ ਦੇ ਸਵਰੂਪ ਵਿਚ ਭਾਰਤ ਨੂੰ ਗੇਂਦਬਾਜ਼ੀ ਵਿਚ ਵਾਧੂ ਬਦਲ ਮਿਲ ਜਾਵੇਗਾ। ਹਾਰਦਿਕ ਨੇ ਆਪਣੇ ਟਵਿੱਟਰ ਪੇਜ਼ ’ਤੇ ਅਭਿਆਸ ਦੀ ਵੀਡੀਓ ਸਾਂਝੀ ਕੀਤਾ ਹੈ। ਮੁੱਖ ਕੋਚ ਰਵੀ ਸ਼ਾਸਤਰੀ, ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਤੇ ਕਪਤਾਨ ਵਿਰਾਟ ਕੋਹਲੀ ਵੀ ਮੌਜੂਦ ਸਨ।

PunjabKesari

ਇਹ ਖ਼ਬਰ ਪੜ੍ਹੋ- ਸਮ੍ਰਿਤੀ ਦੀ ਧਮਾਕੇਦਾਰ ਪਾਰੀ ਨਾਲ ਭਾਰਤ ਨੇ ਦੱ. ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ


ਹਾਰਦਿਕ ਨੇ 2019 ਵਿਚ ਕਮਰ ਵਿਚ ਸਟ੍ਰੈੱਸ ਫ੍ਰੈਕਚਰ ਹੋਣ ਤੋਂ ਬਾਅਦ ਬਹੁਤ ਘੱਟ ਹੀ ਗੇਂਦਬਾਜ਼ੀ ਕੀਤੀ ਹੈ। ਆਸਟਰੇਲੀਆ ਵਿਚ ਵਨ ਡੇ ਮੈਚਾਂ ਵਿਚ ਉਸ ਨੂੰ ਗੇਂਦਬਾਜ਼ੀ ਕਰਨੀ ਪਈ ਸੀ ਜਦੋਂ ਉਹ ਆਪਣੇ ਐਕਸ਼ਨ ਵਿਚ ਬਦਲਾਅ ਕਰ ਰਿਹਾ ਸੀ। ਸਾਬਕਾ ਰਾਸ਼ਟਰੀ ਚੋਣਕਾਰ ਤੇ ਟੈਸਟ ਬੱਲੇਬਾਜ਼ ਰਹੇ ਦੇਵਾਂਗ ਗਾਂਧੀ ਨੇ ਉਸਦੇ ਐਕਸ਼ਨ ਵਿਚ ਬਦਲਾਅ ਨੂੰ ਦੇਖਿਆ। ਉਸ ਨੇ ਕਿਹਾ,‘‘ਅਜਿਹਾ ਲੱਗਦਾ ਹੈ ਕਿ ਉਸਦਾ ‘ਜੰਪ’ ਛੋਟਾ ਹੋ ਗਿਆ ਹੈ, ਜਿਸ ਨਾਲ ਉਸਦੇ ਐਕਸ਼ਨ ਵਿਚ ਬਦਲਾਅ ਆਇਆ ਹੈ।’’

ਇਹ ਖ਼ਬਰ ਪੜ੍ਹੋ-  ਪ੍ਰਿਥਵੀ ਦੇ ਤੂਫਾਨੀ ਸੈਂਕੜੇ ’ਚ ਉਡਿਆ ਸੌਰਾਸ਼ਟਰ, ਮੁੰਬਈ ਸੈਮੀਫਾਈਨਲ ’ਚ

PunjabKesari
ਤਜਰਬੇਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਪੰਜ ਟੀ-20 ਮੈਚਾਂ ਦੀ ਲੜੀ ਵਿਚ ਸੰਭਾਵਿਤ ਤਦ ਮੌਕਾ ਮਿਲ ਸਕਦਾ ਹੈ ਜਦੋਂ ਕੇ. ਐੱਲ. ਰਾਹੁਲ ਜਾਂ ਰੋਹਿਤ ਸ਼ਰਮਾ ਵਿਚੋਂ ਕੋਈ ਜ਼ਖ਼ਮੀ ਹੋਵੇ ਜਾਂ ਕਿਸੇ ਨੂੰ ਆਰਾਮ ਦਿੱਤਾ ਜਾਵੇ। ਪਿਛਲੇ ਸਾਲ ਆਈ. ਪੀ. ਐੱਲ. ਵਿਚ ਰਾਹੁਲ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਧਵਨ ਦਾ ਰੋਹਿਤ ਦੀ ਵਾਪਸੀ ਤੋਂ ਬਾਅਦ ਟੀ-20 ਟੀਮ ਵਿਚ ਜਗ੍ਹਾ ਬਣਾ ਸਕਣਾ ਮੁਸ਼ਕਿਲ ਹੈ। ਗਾਂਧੀ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਨੂੰ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ ਤਾਂ ਕਿ ਹਮਲਾਵਰ ਖੇਡ ਦਿਖਾਉਣ ਦਾ ਉਸ ਨੂੰ ਪੂਰਾ ਮੌਕਾ ਮਿਲ ਸਕੇ ਤੇ ਸੂਰਯਕੁਮਾਰ ਯਾਦਵ ਨੂੰ 5ਵੇਂ ਨੰਬਰ ’ਤੇ ਉਤਾਰਿਆ ਜਾ ਸਕਦਾ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News