IPL ਖ਼ਿਤਾਬ ਜਿੱਤਣ ਤੋਂ ਬਾਅਦ ਹੁਣ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਨ ਹਾਰਦਿਕ ਪੰਡਯਾ

Monday, May 30, 2022 - 06:58 PM (IST)

IPL ਖ਼ਿਤਾਬ ਜਿੱਤਣ ਤੋਂ ਬਾਅਦ ਹੁਣ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਨ ਹਾਰਦਿਕ ਪੰਡਯਾ

ਅਹਿਮਦਾਬਾਦ- ਪੰਜ ਆਈ. ਪੀ. ਐੱਲ. ਫਾਈਨਲ ਤੇ ਪੰਜ ਖ਼ਿਤਾਬ। ਖ਼ਿਤਾਬ ਦੇ ਰੂਪ 'ਚ ਆਪਣੇ ਘਰੇਲੂ ਸੂਬੇ ਗੁਜਰਾਤ ਲਈ ਪਹਿਲੇ ਆਈ. ਪੀ. ਐੱਲ. ਤੇ ਫਾਈਨਲ 'ਚ ਜਿੱਤ ਦੇ ਨਾਲ 'ਪਲੇਅਰ ਆਫ਼ ਦਿ ਮੈਚ' ਵਾਲਾ ਪ੍ਰਦਰਸ਼ਨ। ਹਾਰਦਿਕ ਪੰਡਯਾ ਦੀ ਖ਼ਿਤਾਬ ਜਿੱਤਣ ਵਾਲੀ ਭੁੱਖ ਅਜੇ ਘੱਟ ਨਹੀਂ  ਹੋਈ ਹੈ ਤੇ ਉਹ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਨ। ਹਾਰਦਿਕ ਨੇ ਫਾਈਨਲ ਦੇ ਬਾਅਦ ਕਿਹਾ, 'ਮੈਂ ਵਿਸ਼ਵ ਕੱਪ ਜਿੱਤਣ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਸਕਦਾ ਹਾਂ। ਭਾਰਤ ਲਈ ਖੇਡਣਾ ਹਮੇਸਾ ਲਈ ਸੁਫ਼ਨੇ ਦੇ ਸੱਚ ਹੋਣ ਜਿਹਾ ਹੁੰਦਾ ਹੈ। ਮੈਨੂੰ ਲਾਂਗ ਟਰਮ, ਸ਼ਾਰਟ ਟਰਮ ਗੋਲ ਦਾ ਨਹੀਂ ਪਤਾ ਪਰ ਮੈਂ ਭਾਰਤ ਲਈ ਯਕੀਨੀ ਤੌਰ 'ਤੇ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ।'

ਇਹ ਵੀ ਪੜ੍ਹੋ : IPL 2022 'ਚ ਕਿਸ ਖਿਡਾਰੀ ਦੇ ਨਾਂ ਰਿਹਾ ਕਿਹੜਾ ਐਵਾਰਡ, ਦੇਖੋ ਪੂਰੀ ਲਿਸਟ

ਹਾਰਦਿਕ ਦੇ ਰਹਿੰਦ ਹੋਏ 2016 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ, ਵੈਸਟਇੰਡੀਜ਼ ਤੋਂ ਹਾਰਿਆ ਸੀ। ਅਗਲੇ ਸਾਲ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ 'ਚ ਟੀਮ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਦਕਿ 2019 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਵੀ ਹਾਰਦਿਕ ਦੇ ਰਹਿੰਦੇ ਹੋਏ ਭਾਰਤ ਨੂੰ ਨਿਊਜ਼ੀਲੈਂਡ ਤੋਂ ਹਾਰ ਮਿਲੀ ਸੀ। ਹਾਰਦਿਕ ਨੇ ਚਾਰ ਵਾਰ ਮੁੰਬਈ ਇੰਡੀਅਨਜ਼ ਦੇ ਨਾਲ ਆਈ. ਪੀ. ਐੱਲ. ਖ਼ਿਤਾਬ ਜਿੱਤਿਆ ਹੈ, ਪਰ ਇਸ ਵਾਰ ਉਹ ਇਕ ਨਵੀਂ ਟੀਮ ਗੁਜਰਾਤ ਟਾਈਟਨਸ ਦੇ ਕਪਤਾਨ ਬਣੇ ਤੇ ਉਨ੍ਹਾਂ ਨੇ ਪਹਿਲੇ ਹੀ ਸੀਜ਼ਨ 'ਚ ਇਤਿਹਾਸਕ ਖ਼ਿਤਾਬੀ ਜਿੱਤ ਦਿਵਾ ਦਿੱਤੀ।

ਉਨ੍ਹਾਂ ਕਿਹਾ, 'ਯਕੀਨੀ ਤੌਰ 'ਤੇ ਇਹ ਜਿੱਤ ਥੋੜ੍ਹੀ ਖ਼ਾਸ ਹੈ ਕਿਉਂਕ ਕਿ ਇੱਥੇ ਮੈਂ ਕਪਤਾਨ ਵੀ ਸੀ। ਪਰ ਇਸ ਤੋਂ ਪਹਿਲਾਂ ਜੋ ਚਾਰ ਖ਼ਿਤਾਬ ਜਿੱਤੇ ਸਨ, ਉਹ ਵੀ ਖ਼ਾਸ ਸਨ। ਆਈ. ਪੀ. ਐੱਲ. ਜਿੱਤਣਾ ਹਮੇਸ਼ਾ ਹੀ ਖ਼ਾਸ ਹੁੰਦਾ ਹੈ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਪੰਜ ਫਾਈਨਲ ਖੇਡਿਆ ਹਾਂ ਤੇ ਪੰਜੋ ਵਾਰ ਖ਼ਿਤਾਬ ਜਿੱਤਿਆ ਹਾਂ। ਹਾਲਾਂਕਿ ਇਹ ਜਿੱਤ ਸਾਡੇ ਲਈ ਵੀ ਖ਼ਾਸ ਹੈ ਕਿਉਂਕਿ ਅਸੀਂ ਨਵੀਂ ਟੀਮ ਸੀ ਤੇ ਇਸ 'ਚ ਅਸੀਂ ਆਪਣੀ ਵਿਰਾਸਤ ਛੱਡੀ ਹੈ।

ਇਹ ਵੀ ਪੜ੍ਹੋ : IPL 2022 : ਗੁਜਰਾਤ ਟਾਈਟਨਸ ਦੇ ਖ਼ਿਤਾਬ ਜਿੱਤਣ 'ਤੇ ਹੈੱਡ ਕੋਚ ਆਸ਼ੀਸ਼ ਨਹਿਰਾ ਨੇ ਰਚ ਦਿੱਤਾ ਇਤਿਹਾਸ

ਖ਼ਿਤਾਬੀ ਜਿੱਤ ਦੇ ਬਾਅਦ ਹਾਰਦਿਕ ਨੇ ਟੀਮ ਦੇ ਮੈਂਟੋਰ ਆਸ਼ੀਸ਼ ਨੇਹਰਾ ਦੀ ਵੀ ਖ਼ੂਬ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, 'ਲੋਕ ਕਹਿੰਦੇ ਹਨ ਕਿ ਟੀ20 ਬੱਲੇਬਾਜ਼ਾਂ ਦੀ ਖੇਡ ਹੈ, ਪਰ ਮੈਂ ਕਹਿੰਦਾ ਹਾਂ ਕਿ ਗੇਂਦਬਾਜ਼ ਸਾਨੂੰ ਮੈਚ ਜਿਤਾਉਂਦੇ ਹਨ। ਜੇਕਰ ਤੁਹਾਡੇ ਕੋਲ ਬੋਰਡ 'ਤੇ ਵੱਡਾ ਸਕੋਰ ਨਹੀਂ ਹੈ ਤਾਂ ਵੀ ਤੁਸੀਂ ਮੈਚ ਜੇਤੂ ਗੇਂਦਬਾਜ਼ਾਂ ਦੇ ਨਾਲ ਮੈਚ ਜਿੱਤਣ ਦੀ ਸੋਚ ਸਕਦੇ ਹੋ। ਇਸ ਲਈ ਮੈਂ ਤੇ ਆਸ਼ੂ ਪਾ (ਆਸ਼ੀਸ਼ ਨੇਹਰਾ) ਇਸ ਟੀਮ ਦੇ ਬਣਨ ਦੀ ਸ਼ੁਰੂਆਤ ਤੋਂ ਹੀ ਇਕ ਮਜ਼ਬੂਤ ਤੇ ਤਜਰਬੇਕਾਰ ਗੇਂਦਬਾਜ਼ੀ ਕ੍ਰਮ ਚਾਹੁੰਦੇ ਸੀ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News