ਹਾਰਦਿਕ ਪਾਂਡਿਆ ਤੇ ਪਤਨੀ ਨਤਾਸ਼ਾ ਦਾ ਹੋਇਆ ਤਲਾਕ, 70 ਫ਼ੀਸਦੀ ਜਾਇਦਾਦ ਹੋਵੇਗੀ ਟਰਾਂਸਫਰ

05/26/2024 12:25:41 PM

ਸਪੋਰਟਸ ਡੈਸਕ : ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਦਾ ਸਮਾਂ ਠੀਕ ਨਹੀਂ ਚੱਲ ਰਿਹਾ ਹੈ। ਆਈਪੀਐੱਲ 2024 ਵਿੱਚ ਉਨ੍ਹਾਂ ਦੀ ਕਪਤਾਨੀ ਵਿੱਚ ਮੁੰਬਈ ਇੰਡੀਅਨਜ਼ ਨੂੰ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਰਹਿਣਾ ਪਿਆ ਅਤੇ ਇਸ ਕਾਰਨ ਉਨ੍ਹਾਂ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਮੈਦਾਨ ਤੋਂ ਇਲਾਵਾ ਹਾਰਦਿਕ ਦੀ ਨਿੱਜੀ ਜ਼ਿੰਦਗੀ 'ਚ ਵੀ ਤੂਫਾਨ ਆਇਆ ਹੋਇਆ ਹੈ। ਪਿਛਲੇ ਇੱਕ ਹਫ਼ਤੇ ਤੋਂ ਉਨ੍ਹਾਂ ਅਤੇ ਉਨ੍ਹਾਂ ਦੀ ਸਰਬੀਅਨ ਪਤਨੀ ਨਤਾਸ਼ਾ ਸਟੇਨਕੋਵਿਚ ਦੇ ਤਲਾਕ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਹਨ। ਸੋਸ਼ਲ ਮੀਡੀਆ 'ਤੇ ਦੋਵਾਂ ਨੂੰ ਲੈ ਕੇ ਕਾਫੀ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਇਕ ਦੂਜੇ ਤੋਂ ਵੱਖ ਹੋਣ ਜਾ ਰਹੇ ਹਨ। ਹਾਲ ਹੀ 'ਚ ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਬਾਇਓ ਤੋਂ 'ਪਾਂਡਿਆ' ਸਰਨੇਮ ਹਟਾ ਦਿੱਤਾ ਹੈ, ਜਿਸ ਨਾਲ ਤਲਾਕ ਦੀਆਂ ਅਟਕਲਾਂ ਵਧ ਗਈਆਂ ਹਨ।
ਇੰਨਾ ਹੀ ਨਹੀਂ ਨਤਾਸ਼ਾ ਪਹਿਲੇ ਹਰ ਮੈਚ 'ਚ ਹਾਰਦਿਕ ਨੂੰ ਚੀਅਰ ਕਰਨ ਲਈ ਸਟੇਡੀਅਮ 'ਚ ਮੌਜੂਦ ਰਹਿੰਦੀ ਸੀ ਪਰ ਹਾਲ ਹੀ 'ਚ ਉਹ ਕਿਤੇ ਨਜ਼ਰ ਨਹੀਂ ਆਈ। ਇਹੀ ਕਾਰਨ ਹੈ ਕਿ ਹਾਰਦਿਕ ਅਤੇ ਨਤਾਸ਼ਾ ਵਿਚਾਲੇ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ ਹੋ ਗਈਆਂ ਹਨ। ਹਾਲਾਂਕਿ ਦੋਵਾਂ ਨੇ ਅਜੇ ਤੱਕ ਇਸ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ- IPL 2024 Final : 'ਅਸੀਂ ਯਕੀਨੀ ਤੌਰ 'ਤੇ ਟਰਾਫੀ ਜਿੱਤਾਂਗੇ',ਖ਼ਿਤਾਬੀ ਮੁਕਾਬਲੇ ਤੋਂ ਪਹਿਲਾਂ ਬੋਲੇ ਭੁਵਨੇਸ਼ਵਰ
ਹਾਰਦਿਕ ਅਤੇ ਨਤਾਸ਼ਾ ਲੰਬੇ ਸਮੇਂ ਤੋਂ ਇਕੱਠੇ ਨਜ਼ਰ ਨਹੀਂ ਆ ਰਹੇ ਹਨ। ਦੋਵਾਂ ਨੇ ਆਖਰੀ ਵਾਰ 14 ਫਰਵਰੀ ਨੂੰ ਇੱਕ ਤਸਵੀਰ ਸਾਂਝੀ ਕੀਤੀ ਸੀ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਨਾ ਤਾਂ ਇਕੱਠੇ ਨਜ਼ਰ ਆਏ ਹਨ ਅਤੇ ਨਾ ਹੀ ਦੋਵਾਂ ਨੇ ਇੱਕ ਦੂਜੇ ਲਈ ਕੁਝ ਲਿਖਿਆ ਹੈ। ਇਸ ਸਾਲ 4 ਮਾਰਚ ਨੂੰ ਨਤਾਸ਼ਾ ਦੇ ਜਨਮਦਿਨ 'ਤੇ ਵੀ ਹਾਰਦਿਕ ਨੇ ਕੁਝ ਵੀ ਪੋਸਟ ਨਹੀਂ ਕੀਤਾ। ਅਜਿਹੇ 'ਚ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਦੋਵਾਂ ਵਿਚਾਲੇ ਤਲਾਕ ਹੋਣ ਵਾਲਾ ਹੈ।
ਤਲਾਕ 'ਤੇ ਨਤਾਸ਼ਾ ਨੂੰ ਜਾਇਦਾਦ ਦਾ 70 ਫੀਸਦੀ ਦੇਣਾ ਹੋਵੇਗਾ
ਹਾਰਦਿਕ ਇਸ ਸਮੇਂ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਨੂੰ ਆਈਪੀਐੱਲ ਵਿੱਚ 15 ਕਰੋੜ ਰੁਪਏ ਫੀਸ ਵਜੋਂ ਮਿਲਦੇ ਹਨ, ਜਦਕਿ ਉਹ ਭਾਰਤੀ ਕ੍ਰਿਕਟ ਟੀਮ ਵਲੋਂ ਮੈਚ ਫੀਸ ਵੀ ਲੈਂਦੇ ਹਨ ਹੈ। ਇਸ ਤੋਂ ਇਲਾਵਾ ਉਹ ਇਸ਼ਤਿਹਾਰਾਂ ਤੋਂ ਵੀ ਕਾਫੀ ਕਮਾਈ ਕਰਦੇ ਹਨ। ਮੀਡੀਆ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਹਾਰਦਿਕ ਨੇ ਕੁਝ ਦਿਨ ਪਹਿਲਾਂ ਹੀ ਮੁੰਬਈ 'ਚ 30 ਕਰੋੜ ਰੁਪਏ ਦਾ ਅਪਾਰਟਮੈਂਟ ਖਰੀਦਿਆ ਹੈ। ਵਡੋਦਰਾ 'ਚ ਉਨ੍ਹਾਂ ਦਾ ਪੈਂਟਹਾਊਸ ਵੀ ਹੈ।
ਇਸ ਦੌਰਾਨ ਅਹਿਮਦਾਬਾਦ ਮਿਰਰ ਦੀ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਜੇਕਰ ਹਾਰਦਿਕ ਨਤਾਸ਼ਾ ਨੂੰ ਤਲਾਕ ਦਿੰਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਜਾਇਦਾਦ ਦਾ 70 ਫੀਸਦੀ ਆਪਣੀ ਸਰਬੀਅਨ ਪਤਨੀ ਨੂੰ ਦੇਣਾ ਹੋਵੇਗਾ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਪੈਸਾ ਇਕੱਠਾ ਕਰਨ ਲਈ ਹਾਰਦਿਕ ਨੇ ਗੁਜਰਾਤ ਟਾਈਟਨਸ ਨੂੰ ਛੱਡ ਦਿੱਤਾ ਸੀ ਅਤੇ ਵਾਪਸ ਮੁੰਬਈ ਇੰਡੀਅਨਜ਼ ਵਿੱਚ ਚਲੇ ਗਏ ਸਨ। ਹਾਲਾਂਕਿ ਇਸ 'ਚ ਕਿੰਨੀ ਸੱਚਾਈ ਹੈ, ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ- ਆਖਰੀ ਗੇੜ ’ਚ ਰਾਜਸਥਾਨ ਰਾਇਲਜ਼ ਦੇ ਖਿਡਾਰੀਆਂ ’ਤੇ ਥਕਾਨ ਹਾਵੀ ਹੋ ਗਈ-ਸੰਗਾਕਾਰਾ
ਹਾਰਦਿਕ ਨੇ ਨਤਾਸ਼ਾ ਨਾਲ ਦੋ ਵਾਰ ਵਿਆਹ ਕੀਤਾ
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਆਲਰਾਊਂਡਰ ਹਾਰਦਿਕ ਨੇ ਨਤਾਸ਼ਾ ਨਾਲ ਦੋ ਵਾਰ ਵਿਆਹ ਕੀਤਾ ਹੈ। ਉਨ੍ਹਾਂ ਦਾ ਪਹਿਲਾ ਵਿਆਹ ਮਈ 2020 ਵਿੱਚ ਹੋਇਆ ਅਤੇ ਫਿਰ ਜੁਲਾਈ 2020 ਵਿੱਚ ਉਨ੍ਹਾਂ ਦੇ ਪੁੱਤਰ ਅਗਸਤਿਆ ਦਾ ਜਨਮ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਸਾਲ ਉਦੈਪੁਰ 'ਚ ਹਿੰਦੂ ਅਤੇ ਈਸਾਈ ਰੀਤੀ-ਰਿਵਾਜਾਂ ਮੁਤਾਬਕ ਦੂਜਾ ਵਿਆਹ ਕਰਵਾਇਆ।


Aarti dhillon

Content Editor

Related News