ਕ੍ਰਿਕਟਰ ਹਾਰਦਿਕ ਪੰਡਯਾ ਨੇ ਪਤਨੀ ਨਤਾਸ਼ਾ ਨਾਲ ਲਏ 7 ਫ਼ੇਰੇ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Thursday, Feb 16, 2023 - 11:04 PM (IST)

ਕ੍ਰਿਕਟਰ ਹਾਰਦਿਕ ਪੰਡਯਾ ਨੇ ਪਤਨੀ ਨਤਾਸ਼ਾ ਨਾਲ ਲਏ 7 ਫ਼ੇਰੇ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਨੇ ਪਤਨੀ ਨਤਾਸ਼ਾ ਸਟੈਨਕੋਵਿਚ ਨਾਲ ਆਪਣੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਹਾਰਦਿਕ ਨੇ ਨਤਾਸ਼ਾ ਨਾਲ ਬੀਤੇ ਦਿਨੀ ਈਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ, ਜਿਸ 'ਚ ਸਰਬੀਆ 'ਚ ਰਹਿ ਰਹੇ ਨਤਾਸ਼ਾ ਦੇ ਰਿਸ਼ਤੇਦਾਰ ਵੀ ਪਹੁੰਚੇ ਸਨ। ਹੁਣ ਹਾਰਦਿਕ ਨੇ ਨਤਾਸ਼ਾ ਨਾਲ ਹਿੰਦੂ ਧਰਮ ਦੇ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰ ਲਿਆ ਹੈ। ਹਾਰਦਿਕ ਨੇ ਸੋਸ਼ਲ ਮੀਡੀਆ 'ਤੇ ਕੁਝ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। 

PunjabKesari

PunjabKesari

PunjabKesari

ਦੱਸ ਦੇਈਏ ਕਿ ਹਾਰਦਿਕ ਨੇ 1 ਜਨਵਰੀ 2020 ਨੂੰ ਨਤਾਸ਼ਾ ਸਟੈਨਕੋਵਿਚ ਨਾਲ ਮੰਗਣੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਾਰਦਿਕ ਨਤਾਸ਼ਾ ਨਾਲ ਡੇਟਿੰਗ ਕਰਨ ਲਈ ਯਾਟ 'ਤੇ ਗਏ, ਜਿੱਥੇ ਉਨ੍ਹਾਂ ਨੇ ਸੰਗੀਤ ਦੀਆਂ ਧੁਨਾਂ ਨਾਲ ਨਤਾਸ਼ਾ ਨੂੰ ਪਰਪੋਜ਼ ਕੀਤਾ।
ਕੁਝ ਮਹੀਨਿਆਂ ਬਾਅਦ ਖ਼ਬਰ ਆਈ ਕਿ ਹਾਰਦਿਕ ਅਤੇ ਨਤਾਸ਼ਾ ਨੇ ਕੋਰਟ ਮੈਰਿਜ ਕਰ ਲਈ ਹੈ। ਪਰ ਹੁਣ ਉਸ ਨੇ ਆਪਣੇ ਸਾਰੇ ਕਰੀਬੀ ਦੋਸਤਾਂ ਨਾਲ ਆਪਣਾ ਸਭ ਤੋਂ ਵਧੀਆ ਦਿਨ ਬਤੀਤ ਕੀਤਾ ਹੈ।


author

Mandeep Singh

Content Editor

Related News