ਨਿਊਜ਼ੀਲੈਂਡ ਖਿਲਾਫ ਐਤਵਾਰ ਹੋਵੇਗਾ ਟੀਮ ਇੰਡੀਆ ਦਾ ਐਲਾਨ, ਪੰਡਯਾ ''ਤੇ ਰਹੇਗੀ ਨਜ਼ਰ

01/11/2020 7:38:33 PM

ਮੁੰਬਈ : ਨਿਊਜ਼ੀਲੈਂਡ ਦੇ ਆਗਾਮੀ ਦੌਰੇ ਲਈ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਵਿਚ ਜ਼ਿਆਦਾ ਫੇਰਬਦਲ ਦੀ ਉਮੀਦ ਨਹੀਂ ਹੈ ਤੇ ਇਸ ਵਿਚ ਇਕਲੌਤਾ ਬਦਲ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਸ਼ਾਮਲ ਕਰਨਾ ਹੋ ਸਕਦਾ ਹੈ। ਭਾਰਤੀ ਟੀਮ 24 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੌਰੇ ਵਿਚ 5 ਟੀ-20 ਕੌਮਾਂਤਰੀ, 3 ਵਨ ਡੇ ਤੇ ਦੋ ਟੈਸਟ ਮੈਚ ਖੇਡੇਗੀ। ਇਸ ਦੌਰੇ ਲਈ ਟੀਮ ਦੀ ਚੋਣ ਐਤਵਾਰ ਨੂੰ ਕੀਤੀ ਜਾਵੇਗੀ।

PunjabKesari

ਨਿਊਜ਼ੀਲੈਂਡ ਵਿਚ ਭਾਰਤੀ ਟੀਮ ਸਫੈਦ ਗੇਂਦ ਨਾਲ 8 ਮੈਚ ਖੇਡੇਗੀ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚੋਣਕਾਰ ਕਮੇਟੀ 15 ਦੀ ਬਜਾਏ 16 ਜਾਂ 17 ਮੈਂਬਰੀ ਟੀਮ ਦੀ ਚੋਣ ਕਰੇਗੀ ਜਾਂ ਨਹੀਂ। ਭਾਰਤ-ਏ ਟੀਮ ਦਾ ਦੌਰਾ ਵੀ ਸੀਨੀਅਰ ਟੀਮ ਦੇ ਦੌਰੇ ਨਾਲ ਹੀ ਹੋ ਰਿਹਾ ਹੈ ਤੇ ਚੋਣਕਾਰਾਂ ਕੋਲ ਲੋੜ ਪੈਣ 'ਤੇ ਖਿਡਾਰੀਆਂ ਨੂੰ ਤੁਰੰਤ ਸ਼ਾਮਲ ਕਰਨ ਦਾ ਬਦਲ ਹੋਵੇਗਾ। ਇਸ ਸਾਲ ਟੀ-20 ਵਿਸ਼ਵ ਕੱਪ ਖੇਡਿਆ ਜਾਣਾ ਹੈ, ਇਸ ਨੂੰ ਦੇਖਦੇ ਹੋਏ ਚੋਣਕਾਰਾਂ ਦਾ ਮੁੱਖ ਧਿਆਨ ਸਫੈਦ ਗੇਂਦ ਦੀ ਕ੍ਰਿਕਟ ਲਈ ਅਹਿਮ ਖਿਡਾਰੀਆਂ ਦੀ ਚੋਣ 'ਤੇ ਲੱਗਾ ਹੋਵੇਗਾ।


Related News