ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਪੂਰਾ ਦਿਨ ਬੰਦ ਰਹੇਗੀ ਬੱਤੀ

Sunday, Apr 12, 2026 - 05:29 AM (IST)

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਪੂਰਾ ਦਿਨ ਬੰਦ ਰਹੇਗੀ ਬੱਤੀ

ਵੈੱਬ ਡੈਸਕ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਐਤਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਰੂਪਨਗਰ, (ਵਿਜੇ ਸ਼ਰਮਾ)- 132 ਕੇ.ਵੀ. ਗਰਿੱਡ ਸ/ਸ ਰੂਪਨਗਰ ਤੋ ਚਲਦੇ 11 ਕੇ.ਵੀ. ਯੂ.ਪੀ.ਐੱਸ.-2 ਫੀਡਰ ਦੀ ਬਿਜਲੀ ਸਪਲਾਈ 12 ਅਪ੍ਰੈਲ ਨੂੰ 132 ਕੇ.ਵੀ. ਗਰਿੱਡ ਵਿਖੇ ਜ਼ਰੂਰੀ ਮੁਰੰਮਤ ਕਾਰਨ ਉਦਯੋਗਿਕ, ਘਰੇਲੂ ਅਤੇ ਵਪਾਰਕ ਤੇ ਪਿੰਡ ਸ਼ਾਮਪੁਰਾ, ਹਵੇਲੀ ਖੁਰਦ, ਸਨਸਿਟੀ-2 ਆਦਿ ਖੇਤਰਾਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਏ.ਈ.ਈ. ਪ੍ਰਭਾਤ ਸ਼ਰਮਾ ਨੇ ਦਿੱਤੀ।

ਘਨੌਰ, (ਅਲੀ)- ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਡਵੀਜ਼ਨ -1 ਘਨੌਰ ਪੀ.ਐੱਸ.ਪੀ.ਸੀ.ਐੱਲ. ਦੀ ਸੂਚਨਾ ਅਨੁਸਾਰ ਸਬ-ਡਵੀਜ਼ਨ ਘਨੌਰ -1 ਦੇ ਅਧੀਨ 66 ਕੇ. ਵੀ. ਘਨੌਰ ਗਰਿੱਡ ਅਤੇ 66 ਕੇ.ਵੀ. ਲੋਹਸਿੰਬਲੀ ਗਰੀਡ ਤੋਂ ਚੱਲਣ ਵਾਲੇ ਸਾਰੇ ਏ.ਪੀ. ਲਾਈਨਾਂ ਅਤੇ ਯੂ.ਪੀ.ਐੱਸ. ਲਾਈਨਾਂ ਦੀ ਸਪਲਾਈ 12 ਅਪ੍ਰੈਲ (ਐਤਵਾਰ) ਨੂੰ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਗਰੀਡਾਂ ਵਿੱਚ ਬਿਜਲੀ ਦੀ ਸਪਲਾਈ ਪਟਿਆਲੇ ਤੋਂ ਜ਼ਰੂਰੀ ਮੈਨਟੀਨੈਂਸ ਹੋਣ ਕਾਰਨ ਬੰਦ ਰਹੇਗੀ।


author

Rakesh

Content Editor

Related News