ਨੂਰਪੁਰਬੇਦੀ ਦੇ ਇਨ੍ਹਾਂ ਪਿੰਡਾਂ 'ਚ ਭਲਕੇ 6 ਘੰਟੇ ਬਿਜਲੀ ਰਹੇਗੀ ਗੁੱਲ, ਪਹਿਲਾਂ ਹੀ ਕਰ ਲਓ ਬਦਲਵੇਂ ਪ੍ਰਬੰਧ

Tuesday, Apr 14, 2026 - 12:31 AM (IST)

ਨੂਰਪੁਰਬੇਦੀ ਦੇ ਇਨ੍ਹਾਂ ਪਿੰਡਾਂ 'ਚ ਭਲਕੇ 6 ਘੰਟੇ ਬਿਜਲੀ ਰਹੇਗੀ ਗੁੱਲ, ਪਹਿਲਾਂ ਹੀ ਕਰ ਲਓ ਬਦਲਵੇਂ ਪ੍ਰਬੰਧ

ਨੂਰਪੁਰਬੇਦੀ (ਸੰਜੀਵ ਭੰਡਾਰੀ) : ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਇੰਜੀਨੀਅਰ ਰਾਜੇਸ਼ ਸ਼ਰਮਾ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਲਿਖਤੀ ਬਿਆਨ ਰਾਹੀਂ ਪਾਵਰਕਾਮ ਦੇ ਜੇ.ਈ. ਰੋਹਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਹਾਸਲ ਹੋਏ ਪਰਮਿਟ ਦੇ ਤਹਿਤ ਨੂਰਪੁਰਬੇਦੀ 11 ਕੇ.ਵੀ. ਫੀਡਰ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ, ਜਿਸ ਕਾਰਨ 15 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਨੂਰਪੁਰਬੇਦੀ, ਜੇਤੇਵਾਲ (ਸਿੰਬਲ ਮਾਜਰਾ) ਅਤੇ ਸੈਣੀਮਾਜਰਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਆਪਣੀ ਜ਼ਰੂਰਤ ਅਨੁਸਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰਕੇ ਰੱਖਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News