ਧੋਨੀ ਦੀ ਬੇਟੀ ਜੀਵਾ ਬਣੀ ਹਾਰਦਿਕ ਪੰਡਯਾ ਦੀ ਚੀਅਰਲੀਡਰ, , ਵੀਡੀਓ ਵਾਇਰਲ

Saturday, Jun 30, 2018 - 02:29 PM (IST)

ਧੋਨੀ ਦੀ ਬੇਟੀ ਜੀਵਾ ਬਣੀ ਹਾਰਦਿਕ ਪੰਡਯਾ ਦੀ ਚੀਅਰਲੀਡਰ, , ਵੀਡੀਓ ਵਾਇਰਲ

ਨਵੀਂ ਦਿੱਲੀ— ਟੀਮ ਇੰਡੀਆ ਨੇ ਆਪਣੇ ਆਲਰਾਊਂਡਰ ਖੇਡ ਦੇ ਦਮ 'ਤੇ ਸ਼ੁੱਕਰਵਾਰ ਨੂੰ ਦ ਵਿਲੇਜ ਮੈਦਾਨ 'ਤੇ ਖੇਡੇ ਗਏ ਦੂਜੇ ਅਤੇ ਆਖਰੀ ਮੈਚ 'ਚ ਮੇਜ਼ਬਾਨ ਆਇਰਲੈਂਡ ਨੂੰ 143 ਦੌੜਾਂ ਨਾਲ ਕਰਾਰੀ ਹਾਰ ਦਿੰਦੇ ਹੋਏ ਮੈਚਾਂ ਦੀ ਸੀਰੀਜ਼ 'ਤੇ 2-0 ਨਾਲ ਕਬਜ਼ਾ ਕਰ ਲਿਆ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਇਰਲੈਂਡ ਦੇ ਸਾਹਮਣੇ 214 ਦੌੜਾਂ ਦੀ ਵਿਸ਼ਾਲ ਚੁਣੌਤੀ ਰੱਖੀ, ਮੇਜ਼ਬਾਨ ਟੀਮ ਇਸ ਵਿਸ਼ਾਲ ਸਕੋਰ ਦੇ ਸਾਹਮਣੇ ਲੜਖੜਾ ਗਈ ਅਤੇ 12.3 ਓਵਰਾਂ 'ਚ 70 ਦੌੜਾਂ ਬਣਾ ਕੇ ਹੀ ਪਵੇਲੀਅਨ ਪਹੁੰਚ ਗਈ। ਭਾਰਤ ਵੱਲੋਂ ਹਾਰਦਿਕ ਪੰਯਡਾ ਅਤੇ ਸੁਰੇਸ਼ ਰੈਨਾ ਦੀਆਂ ਤੂਫਾਨੀ ਪਾਰੀਆਂ ਦੇਖਣ ਨੂੰ ਮਿਲਿਆ, ਇਸ ਜ਼ਬਰਦਸਤ ਪਾਰੀ ਦੇ ਬਾਅਦ ਪੰਯਡਾ ਨੂੰ ਪਿਆਰੀ ਜਹੀ ਚਿਅਰਲੀਡਰ ਵੀ ਮਿਲ ਗਈ। ਮੈਚ ਦੇ ਬਾਅਦ ਹਾਰਦਿਕ ਪੰਡਯਾ ਨੇ ਇੰਸਟਾਗ੍ਰਾਮ 'ਤੇ ਬਹੁਤ ਪਿਆਰਾ ਜਿਹਾ ਇਕ ਵੀਡੀਓ ਸ਼ੇਅਰ ਕੀਤਾ, ਪੰਡਯਾ ਨੇ ਐੱਮ.ਐੱਸ.ਧੋਨੀ ਦੀ ਬੇਟੀ ਜੀਵਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਲੱਗਦਾ ਹੈ ਮੈਨੂੰ ਆਪਣੇ ਲਈ ਇਕ ਚਿਅਰਲੀਡਰ ਮਿਲ ਹੀ ਗਈ।'

ਵੀਡੀਓ 'ਚ ਜੀਵਾ ਹਾਰਦਿਕ ਨੂੰ ਚਿਅਰ ਕਰ ਰਹੀ ਹੈ ਅਤੇ ਕਹਿ ਰਹੀ ਹੈ, 'ਕਮਾਓਨ ਹਾਰਦਿਕ ਕਮਾਓਨ'

 

A post shared by Hardik Pandya (@hardikpandya93) on


ਤੁਹਾਨੂੰ ਦੱਸ ਦਈਏ ਕਿ ਇਹ ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਦੌੜਾਂ ਦੇ ਲਿਹਾਜ ਨਾਲ ਭਾਰਤ ਦੀ ਹਜੇ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ, ਇਸ ਤੋਂ ਪਹਿਲਾਂ ਉਸਨੇ ਸ਼੍ਰੀਲੰਕਾ ਨੂੰ 93 ਦੌੜਾਂ ਨਾਲ ਮਾਤ ਦਿੱਤੀ ਸੀ, ਨਾਲ ਹੀ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ ਅੰਤਰਰਾਸ਼ਟਰੀ ਪੱਧਰ 'ਤੇ ਇਹ ਕਿਸੇ ਵੀ ਟੀਮ ਦੁਆਰਾ ਦੌੜਾਂ ਦੇ ਲਿਹਾਜ ਨਾਲ ਹਾਸਿਲ ਕੀਤੀ ਗਈ ਸੰਯੁਕਤ ਰੂਪ ਨਾਲ ਦੂਜੀ ਸਭ ਤੋਂ ਵੱਡੀ ਜਿੱਤ ਹੈ, ਭਾਰਤ ਦੇ ਇਲਾਵਾ ਪਾਕਿਸਤਾਨ ਨੇ ਇਸ ਸਾਲ ਇਕ ਅਪ੍ਰੈਲ ਨੂੰ ਵੈਸਟਇੰਡੀਜ਼ ਨੂੰ 143 ਦੌੜਾਂ ਨਾਲ ਮਾਤ ਦਿੱਤੀ ਸੀ।


Related News