ਮੈਚ ਫਿਕਸਿੰਗ ਮਾਫੀਆ ਦਾ ਨਿਸ਼ਾਨਾ ਬਣ ਸਕਦੇ ਹਨ ਪੰਡਯਾ : ਚੌਧਰੀ
Friday, Jan 11, 2019 - 10:09 AM (IST)
ਨਵੀਂ ਦਿੱਲੀ— ਬੀ.ਸੀ.ਸੀ.ਆਈ. ਦੇ ਖਜ਼ਾਨਚੀ ਅਨਿਰੁਧ ਚੌਧਰੀ ਦਾ ਮੰਨਣਾ ਹੈ ਕਿ ਹਾਰਦਿਕ ਪੰਡਯਾ ਦੀਆਂ ਓਛੀਆਂ ਗੱਲਾਂ ਨਾਲ ਉਹ ਮੈਚ ਫਿਕਸਿੰਗ ਮਾਫੀਆ ਦਾ ਨਿਸ਼ਾਨਾ ਬਣ ਸਕਦੇ ਹਨ ਜੋ ਮੋਹ ਪਾਸ਼ 'ਚ ਫਸਾਉਣ ਲਈ ਵੀ ਜਾਣੇ ਜਾਂਦੇ ਹਨ। ਪੰਡਯਾ ਅਤੇ ਉਨ੍ਹਾਂ ਦੇ ਸਾਥੀ ਕੇ.ਐੱਲ. ਰਾਹੁਲ ਨੂੰ ਚੈਟ ਸ਼ੋਅ ਕੌਫੀ ਵਿਦ ਕਰਨ 'ਚ ਮਹਿਲਾਵਾਂ 'ਤੇ ਵਿਵਾਦਤ ਟਿੱਪਣੀ ਕਰਨ ਲਈ ਬੈਨ ਝਲਣਾ ਪੈ ਸਕਦਾ ਹੈ।

ਚੌਧਰੀ ਨੇ ਸੀ.ਓ.ਏ. ਮੈਂਬਰ ਡਾਇਨਾ ਇਡੁਲਜੀ ਨੂੰ ਭੇਜੇ ਗਏ ਈਮੇਲ 'ਚ ਲਿਖਿਆ ਹੈ, ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਵਿਆਪਕ ਅਸਰ ਪੈ ਸਕਦਾ ਹੈ। ਵਿਸਵ ਭਰ 'ਚ ਮੈਚ ਫਿਕਸਿੰਗ 'ਚ ਸ਼ਾਮਲ ਸੰਗਠਿਤ ਮਾਫੀਆ ਅਜਿਹੇ ਖਿਡਾਰੀਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਉਨ੍ਹਾਂ ਕਿਹਾ, ਆਈ.ਸੀ.ਸੀ. ਭ੍ਰਿਸ਼ਟਾਚਾਰ ਰੋਕੂ ਅਧਿਕਾਰੀ ਪਹਿਲੀ ਚਿਤਾਵਨੀ ਖਿਡਾਰੀਆਂ ਨੂੰ ਮੋਹ ਪਾਸ਼ ਜਿਹੇ ਸਥਿਤੀ 'ਚ ਬਚਣ ਲਈ ਦਿੰਦੇ ਹਨ ਅਤੇ ਪ੍ਰੋਗਰਾਮ 'ਚ ਕੀਤੀਆਂ ਗਈਆਂ ਟਿੱਪਣੀਆਂ ਨਾਲ ਲਗਦਾ ਹੈ ਕਿ ਇਹ ਖਿਡਾਰੀ ਇਸ 'ਚ ਫਸ ਸਕਦੇ ਹਨ।
