ਚੱਲਦੇ-ਚੱਲਦੇ ਅੱਗ ਦਾ ਗੋਲ਼ਾ ਬਣ ਗਈ Swift ਕਾਰ!

Wednesday, Jan 14, 2026 - 12:00 PM (IST)

ਚੱਲਦੇ-ਚੱਲਦੇ ਅੱਗ ਦਾ ਗੋਲ਼ਾ ਬਣ ਗਈ Swift ਕਾਰ!

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬੀਤੀ ਦੇਰ ਰਾਤ ਕਸਬਾ ਬਹਿਰਾਮਪੁਰ ਤੋਂ ਦੀਨਾਨਗਰ ਸਾਈਡ ਨੂੰ ਜਾ ਰਹੀ ਸਵਿਫਟ ਕਾਰ ਜਦ ਪਿੰਡ ਬਾਠਾਵਾਲਾ ਮੋੜ ਨੇੜੇ ਪਹੁੰਚੀ ਤਾਂ ਅਚਾਨਕ ਕਾਰ ਵਿਚੋਂ ਧੂੰਆਂ ਨਿਕਲ ਕਾਰਨ ਅਚਾਨਕ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਕਾਰ 'ਤੇ ਸਵਾਰ ਹੋ ਕੇ ਦੇਰ ਰਾਤ ਦੀਨਾਨਗਰ ਵਾਲੀ ਸਾਈਡ ਨੂੰ ਜਾ ਰਿਹਾ ਸੀ, ਜਦ ਪਿੰਡ ਬਾਠਾਵਾਲ ਨੇੜੇ ਪਹੁੰਚਾ ਤਾਂ ਅਚਾਨਕ ਕਾਰ ਦੇ ਇੰਝਣ ਵਿਚੋਂ ਧੂੰਆਂ ਨਿਕਲਣ ਕਾਰਨ ਉਸ ਨੇ ਜਦ ਕਾਰ ਰੋਕ ਕੇ ਨਿਕਲ ਰਹੇ ਧੂੰਏ ਨੂੰ ਵੇਖਣ ਲੱਗਾ ਤਾਂ ਅਚਾਨਕ ਕਾਰ ਵਿਚੋਂ ਅੱਗ ਦੇ ਭਾਂਬੜ ਨਿਕਲਨ ਕਾਰਨ ਕਾਰ ਪੂਰੀ ਗੱਡੀ ਅੱਗ ਦੀ ਲਪੇਟ ਵਿਚ ਆ ਗਈ।

ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਵੱਲੋਂ ਜਦ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਗੱਡੀ ਦੇ ਪਹੁੰਚਣ ਤੱਕ ਕਾਰ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ। ਉਧਰ ਅਜੇ ਤੱਕ ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ, ਪਰ ਗੱਡੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ ਹੈ।


author

Anmol Tagra

Content Editor

Related News