ਹਾਰਦਿਕ-ਨਤਾਸ਼ਾ ਦੀ ਪਿਆਰੀ ਸੈਲਫੀ ਵਾਇਰਲ, ਮੰਗਣੀ ਤੋਂ ਬਾਅਦ ਪ੍ਰੇਮੀ ਜੋੜੇ ਦੀ ਪਹਿਲੀ ਤਸਵੀਰ

01/07/2020 5:02:21 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨਾਲ ਨਵੇਂ ਸਾਲ 2020 ਦੇ ਪਹਿਲੇ ਦਿਨ ਮੰਗਣੀ ਕਰ ਕੇ ਚਰਚਾ ਵਿਚ ਆਈ ਸਰਬੀਆਈ ਮਾਡਲ ਅਤੇ ਅਦਾਕਾਰਾ ਨਤਾਸ਼ਾ ਸਟੈਨਕੋਵਕ ਨੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਮੰਗੇਤਰ ਨਾਲ ਇਕ ਪਿਆਰੀ ਸੈਲਫੀ ਸ਼ੇਅਰ ਕੀਤੀ ਹੈ। ਸਟੈਨਕੋਵਿਕ ਦੀ ਇਸ ਸੈਲਫੀ ਵਿਚ ਹਾਰਦਿਕ ਪੰਡਯਾ ਕੈਮਰੇ ਤੋਂ ਵੱਖ ਦੇਖਦੇ ਦਿਸ ਰਹੇ ਹਨ।

PunjabKesari

ਹਾਰਦਿਕ ਨੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਇੰਸਟਾਗ੍ਰਾਮ 'ਤੇ ਨਤਾਸ਼ਾ ਸਟੈਨਕੋਵਿਕ ਨਾਲ ਆਪਣੀ ਮੰਗਣੀ ਦਾ ਐਲਾਨ ਕਰਦਿਆਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਨਤਾਸ਼ਾ ਦੇ ਨਾਲ ਆਪਣੀ ਮੰਗਣੀ ਦੀ ਤਸਵੀਰ ਅਤੇ ਵੀਡੀਓ ਸ਼ੇਅਰ ਕਰਦਿਆਂ ਪੰਡਯਾ ਨੇ ਲਿਖਿਆ, ''ਮੈਂ ਤੇਰਾ, ਤੂੰ ਮੇਰੀ, ਜਾਣੇ ਸਾਰਾ ਹਿੰਦੁਸਤਾਨ।''

PunjabKesari

ਕਪਤਾਨ ਵਿਰਾਟ ਕੋਹਲੀ ਸਣੇ ਟੀਮ ਇੰਡੀਆ ਦੇ ਕਈ ਸਟਾਰ ਖਿਡਾਰੀਆਂ ਨੇ ਪੰਡਯਾ ਨੂੰ ਉਸ ਦੀ ਮੰਗਣੀ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਸੀ। ਕੋਹਲੀ ਨੇ ਪੰਡਯਾ ਨੂੰ ਵਧਾਈ ਦਿੰਦਿਆਂ ਲਿਖਿਆ ਸੀ, ''ਵਧਾਈ ਹਾਰਦਿਕ, ਕੀ ਸੁੱਖ ਦੇਣ ਵਾਲੀ ਹੈਰਾਨੀ ਹੈ। ਤੁਹਾਨੂੰ ਦੋਵਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ।''

PunjabKesari

ਹਾਰਦਿਕ ਦੇ ਪਿਤਾ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ, ''ਨਤਾਸ਼ਾ ਬਹੁਤ ਹੀ ਚੰਗੀ ਲੜਕੀ ਹੈ ਅਤੇ ਅਸੀਂ ਮੁੰਬਈ ਵਿਚ ਕਈ ਵਾਰ ਮਿਲ ਚੁੱਕੇ ਹਾਂ। ਸਾਨੂੰ ਇਹ ਪਤਾ ਚੱਲਿਆ ਸੀ ਕਿ ਉਹ ਛੁੱਟੀਆਂ 'ਤੇ ਦੁਬਈ ਜਾ ਰਹੇ ਹਨ ਪਰ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਮੰਗਣੀ ਕਰਨ ਜਾ ਰਹੇ ਹਨ। ਇਸ ਨੇ ਸਾਨੂੰ ਹੈਰਾਨ ਕਰ ਦਿੱਤਾ। ਸਾਨੂੰ ਇਸ ਦੇ ਬਾਰੇ ਉਸ ਦੇ ਮੰਗਣੀ ਕਰਨ ਤੋਂ ਬਾਅਦ ਪਤਾ ਚੱਲਿਆ।''


Related News