B'Day Spcl : ਸਪਿਨਰ ਬਣਨਾ ਚਾਹੁੰਦੇ ਸੀ ਰੋਹਿਤ ਪਰ ਇਸ ਘਟਨਾ ਨੇ ਬਣਾ ਦਿੱਤਾ 'ਹਿੱਟ ਮੈਨ'

04/30/2020 11:44:57 AM

ਸਪੋਰਟਸ ਡੈਸਕ : ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਫੈਂਸ ਵਿਚਾਲੇ ਹਿੱਟਮੈਨ ਦੇ ਨਾਂ ਤੋਂ ਮਸ਼ਹੂਰ ਰੋਹਿਤ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਵਾਲਿਆਂ ਜਮਾਵੜਾ ਲੱਗਾ ਹੈ। 30 ਅਪ੍ਰੈਲ 1987 ਨੂੰ ਨਾਗਪੁਰ ਵਿਚ ਜਨਮੇ ਰੋਹਿਤ ਦੇ ਪਿਛਲੇ ਕੁਝ ਸਾਲਾਂ ਵਿਚ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਫੈਂਸ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਖਾਸ ਤੌਰ 'ਤੇ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਉਸ ਨੇ ਖੁਦ ਨੂੰ ਸਭ ਤੋਂ ਬਿਹਤਰੀਨ ਸਲਾਮੀ ਬੱਲੇਬਾਜ਼ਾਂ ਵਿਚੋਂ ਇਕ ਸਾਬਤ ਕੀਤਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਹ ਵਨ ਡੇ ਵਿਚ 3 ਦੋਹਰੇ ਸੈਂਕੜੇ ਲਗਾ ਚੁੱਕੇ ਹਨ, ਜਦਕਿ ਕਿਸੇ ਹੋਰ ਬੱਲ਼ੇਬਾਜ਼ ਨੇ ਹੁਣ ਤਕ 2 ਦੋਹਰੇ ਸੈਂਕੜੇ ਵੀ ਨਹੀਂ ਲਗਾਏ।

PunjabKesari

30 ਅਪ੍ਰੈਲ 1987 ਨੂੰ ਨਾਗਪੁਰ ਵਿਚ ਜਨਮੇ ਰੋਹਿਤ ਨੇ ਭਾਰਤ ਦੇ ਲਈ ਆਪਣਾ ਡੈਬਿਊ 23 ਜੂਨ 2007 ਵਿਚ ਆਇਰਲੈਂਡ ਖਿਲਾਫ ਕੀਤਾ ਸੀ। ਉਹ ਹੁਣ ਤਕ 32 ਟੈਸਟ ਵਿਚ 6 ਸੈਂਕੜਿਆਂ ਅਤੇ 10 ਅਰਧ ਸੈਂਕੜਿਆਂ ਦੀ ਮਦਦ ਨਾਲ 2141, 224 ਵਨ ਡੇ ਵਿਚ 29 ਸੈਂਕੜੇ ਅਤੇ 43 ਅਰਧ ਸੈਂਕੜਿਆਂ ਦੀ ਮਦਦ ਨਾਲ 9115 ਦੌੜਾਂ ਅਤੇ 108 ਟੀ-20 ਕੌਮਾਂਤਰੀ ਮੈਚਾਂ ਵਿਚ 4 ਸੈਂਕੜਿਆਂ ਅਤੇ 21 ਅਰਧ ਸੈਂਕੜਿਆਂ ਦੀ ਮਦਦ ਨਾਲ 2773 ਦੌੜਾਂ ਬਣਾ ਚੁੱਕੇ ਹਨ। 

BCCI, MI ਇੰਡੀਅਨਜ਼ ਨੇ ਖਾਸ ਅੰਦਾਜ਼ 'ਚ ਕੀਤਾ ਰੋਹਿਤ ਨੂੰ ਵਿਸ਼


ਰੋਹਿਤ ਦੇ 33ਵੇਂ ਬਰਥਡੇ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਉਸ ਦੀ ਕੋਲਕਾਤਾ ਵਿਚ ਖੇਡੀ ਗਈ ਟੈਸਟ ਦੀ ਸੈਂਕੜੇ ਵਾਲੀ ਪਾਰੀ ਦੀ ਵੀਡੀਓ ਸ਼ੇਅਰ ਕਰਦਿਆਂ ਵਿਸ਼ ਕੀਤਾ ਹੈ।

ਆਪਣੀ ਕਪਤਾਨੀ ਵਿਚ ਰੋਹਿਤ ਨੇ ਮੁੰਬਈ ਇੰਡੀਅਨਜ਼ ਨੂੰ ਸਭ ਤੋਂ ਵੱਧ 4 ਖਿਤਾਬ ਜਿਤਾਏ। ਉਸ ਦੀ ਇਸ ਆਈ. ਪੀ. ਐੱਲ. ਫ੍ਰੈਂਚਾਈਜ਼ੀ ਨੇ ਆਪਣੇ ਕਪਤਾਨ ਨੂੰ ਸ਼ਾਨਦਾਰ ਅੰਦਾਜ਼ 'ਚ ਜਨਦਿਨ ਦੀ ਵਧਾਈ ਦਿੱਤੀ ਅਤੇ ਇਕ ਬਿਹਤਰੀਨ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਘੜੀ ਵਿਚ 12 ਵਜ ਗਏ, ਅਸੀਂ ਆਪਣੇ ਕਪਤਾਨ, ਆਪਣੇ ਨੇਤਾ ਨੂੰ ਅਤੇ ਜ਼ਿਆਦਾ ਬਾਊਂਡਰੀ ਲਗਾਉਣ, ਛੱਕੇ ਲਗਾਉਣ, ਜ਼ਿਆਦਾ ਦੌੜਾਂ ਬਣਾਉਣ ਅਤੇ ਕਈ ਟਰਾਫੀਆਂ ਜਿੱਤਣ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।

ਉਂਗਲ ਟੁੱਟਣ ਕਾਰਨ ਰੋਹਿਤ ਤੋਂ ਬਣਿਆ ਹਿੱਟਮੈਨ
ਦੱਸ ਦਈਏ ਕਿ ਜਦੋਂ ਰੋਹਿਤ ਸ਼ਰਮਾ ਜੂਨੀਅਰ ਕ੍ਰਿਕਟ ਖੇਡਦੇ ਸਨ ਤਾਂ ਸਾਲ 2005 ਵਿਚ ਸ਼੍ਰੀਲੰਕਾਈ ਟੀਮ ਭਾਰਤ ਦੇ ਦੌਰੇ 'ਤੇ ਆਈ ਸੀ। 50 ਓਵਰਾਂ ਦੇ ਇਕ ਮੈਚ ਦੌਰਾਨ ਰੋਹਿਤ ਦੇ ਸੱਜੇ ਹੱਥ ਦੀ ਉਂਗਲ ਟੁੱਟ ਗਈ। ਇਸ ਸੱਟ ਨੇ ਗੇਂਦਬਾਜ਼ ਦੇ ਤੌਰ 'ਤੇ ਉਸ ਦਾ ਕਰੀਅਰ ਤਕਰੀਬਨ ਖਤਮ ਕਰ ਦਿੱਤਾ, ਕਿਉਂਕਿ ਰੋਹਿਤ ਸ਼ਰਮਾ ਹੁਣ ਗੇਂਦ ਨੂੰ ਠੀਕ ਤਰ੍ਹਾਂ ਨਾਲ ਗਰਿਪ ਨਹੀਂ ਕਰ ਪਾ ਰਹੇ ਸੀ। ਇਸੇ ਕਾਰਨ ਉਸ ਨੇ ਆਪਣੀ ਬੱਲੇਬਾਜ਼ੀ 'ਤੇ ਧਿਆਨ ਦੇਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਵਰਲਡ ਕੱਪ ਕ੍ਰਿਕਟ ਨੂੰ ਇਕ ਅਜਿਹਾ ਬੱਲ਼ੇਬਾਜ਼ ਮਿਲਿਆ ਜਿਸ ਦੇ ਲਈ ਵਨ ਡੇ ਕ੍ਰਿਕਟ ਵਿਚ ਨਵਾਂ ਨਾਂ ਦੇ ਦਿੱਤਾ ਗਿਆ ਅਤੇ ਉਹ ਨਾਂ ਹੈ 'ਹਿੱਟ ਮੈਨ'।

ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਰੋਹਿਤ ਅਤੇ ਉਸ ਦੇ ਪਰਿਵਾਰ ਦੀਆਂ ਖੁਸ਼ੀਆਂ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। 

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਰੋਹਿਤ ਨੂੰ ਸਭ ਤੋਂ ਚੰਗਾ ਵਿਅਕਤੀ ਦੱਸਦਿਆਂ ਉਸ ਨੂੰ ਹੈਪੀ ਬਰਥਡੇ ਕਿਹਾ।

ਆਈ. ਪੀ. ਐੱਲ. ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਰੋਹਿਤ ਨੂੰ ਉਸ ਦੇ 33ਵੇਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਰੋਹਿਤ ਨੇ 2015 ਵਿਚ ਰਿਤਿਕਾ ਸਜਦੇਹ ਨਾਲ ਵਿਆਹ ਕੀਤਾ ਸੀ ਅਤੇ ਦਸੰਬਰ 2018 ਵਿਚ ਉਸ ਦੀ ਬੇਟੀ ਸਮਾਇਰਾ ਦਾ ਜਨਮ ਹੋਇਆ ਸੀ। ਉਹ 4 ਆਈ. ਪੀ. ਐੱਲ. ਖਿਤਾਬ ਜਿੱਤਣ ਵਾਲੇ ਇਕਲੌਤੇ ਕਪਤਾਨ ਹਨ, ਰੋਹਿਤ ਨੇ ਇਹ ਚਾਰੇ ਖਿਤਾਬ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦਿਆਂ ਜਿੱਤੇ।


Ranjit

Content Editor

Related News