B'day Spcl : 29 ਦੇ ਹੋਏ ਮੁਹੰਮਦ ਸ਼ਮੀ ਪਰ ਸਿਰ ’ਤੇ ਲਟਕ ਰਹੀ ਹੈ ਗ੍ਰਿਫਤਾਰੀ ਦੀ ਤਲਵਾਰ

Tuesday, Sep 03, 2019 - 01:17 PM (IST)

B'day Spcl : 29 ਦੇ ਹੋਏ ਮੁਹੰਮਦ ਸ਼ਮੀ ਪਰ ਸਿਰ ’ਤੇ ਲਟਕ ਰਹੀ ਹੈ ਗ੍ਰਿਫਤਾਰੀ ਦੀ ਤਲਵਾਰ

ਸਪੋਰਟਸ ਡੈਸਕ : ਅੱਜ ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਆਪਣਾ 3 ਸਤੰਬਰ ਨੂੰ 29ਵਾਂ ਜਨਮਦਿਨ ਮਨਾ ਰਹੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ ਸ਼ਮੀ ਦੇ ਨਾਂ ਗਿ੍ਰਫਤਾਰੀ ਦੇ ਵਾਰੰਟ ਜਾਰੀ ਹੋ ਗਏ ਹਨ। ਦਰਅਸਲ ਸੋਮਵਾਰ ਨੂੰ ਸ਼ਮੀ ਖਿਲਾਫ ਕੋਲਕਾਤਾ ਹਾਈ ਕੋਰਟ ਨੇ ਸ਼ਮੀ ਖਿਲਾਫ ਗਿ੍ਰਫਤਾਰੀ ਦੇ ਵਾਰੰਟ ਜਾਰੀ ਕਰਦਿਆਂ ਉਸ ਨੂੰ 15 ਦਿਨ ਦੇ ਅੰਦਰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਪੇਸ਼ ਨਾ ਹੋਣ ’ਤੇ ਉਸ ਨੂੰ ਗਿ੍ਰਫਤਾਰ ਕੀਤਾ ਜਾਵੇਗਾ ਅਤੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੱਛਮੀ ਬੰਗਾਲ ਦੀ ਅਲੀਪੁਰ ਅਦਾਲਤ ਨੇ ਸ਼ਮੀ ਦੀ ਪਤਨੀ ਹਸੀਨ ਜਹਾਂ ਵੱਲੋਂ ਲਗਾਏ ਗਏ ਘਰੇਲੂ ਹਿੰਸਾ ਦੇ ਮਾਮਲੇ ’ਚ ਵਾਰੰਟ ਜਾਰੀ ਕੀਤਾ ਹੈ। 

2013 ’ਚ ਕੀਤਾ ਸੀ ਇੰਟਰਨੈਸ਼ਨਲ ਡੈਬਿਯੂ
PunjabKesari

ਦਰਅਸਲ, 2013 ਵਿਚ ਕੀਤਾ ਇੰਟਰਨੈਸ਼ਨਲ ਡੈਬਯੂ ਕਰਨ ਵਾਲੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਕਰੀਅਰ ਜ਼ਿਆਦਾ ਲੰਬਾ ਨਹੀਂ ਰਿਹਾ ਹੈ। ਸ਼ਮੀ ਨੂੰ ਪਹਿਲਾ ਵਨ ਡੇ ਸਿਰਫ ਖੇਡੇ ਸਿਰਫ 6 ਸਾਲ ਹੋਏ ਹਨ। ਯੂ. ਪੀ. ਵਿਚ ਰਹਿਣ ਦੇ ਬਾਵਜੂਦ ਸ਼ਮੀ ਨੇ ਫਰਸਟ ਕਲਾਸ ਕ੍ਰਿਕਟ ਦੀ ਸ਼ੁਰੂਆਤ ਬੰਗਾਲ ਟੀਮ ਵੱਲੋਂ ਕੀਤੀ। ਸ਼ਮੀ ਨੇ ਅਜੇ 15 ਮੈਚ ਹੀ ਖੇਡੇ ਸੀ ਕਿ ਟੀਮ ਇੰਡੀਆ ਲਈ ਉਸ ਨੂੰ ਕਾਲ ਆ ਗਿਆ। 2013 ਵਿਚ ਪਾਕਿਸਤਾਨ ਖਿਲਾਫ ਦਿੱਲੀ ਵਿਚ ਸ਼ਮੀ ਨੂੰ ਵਨ ਡੇ ਡੈਬਿਯੂ ਕਰਨ ਦਾ ਮੌਕਾ ਮਿਲਿਆ ਅਤੇ ਪਹਿਲੇ ਹੀ ਮੈਚ ਵਿਚ ਸ਼ਮੀ ਨੇ ਇਤਿਹਾਸ ਰਚ ਦਿੱਤਾ। ਹਾਲਾਂਕਿ ਸ਼ਮੀ ਇਸ ਤੋਂ ਬਾਅਦ ਕਈ ਵਿਵਾਦਾਂ ਵਿਚ ਫਸਦੇ ਰਹੇ।

2018 ’ਚ ਪਤਨੀ ਹਸੀਨ ਜਹਾਂ ਨੇ ਲਗਾਏ ਗੰਭੀਰ ਦੋਸ਼
PunjabKesari

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 2018 ਵਿਚ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਆਪਣੇ ਪਤੀ ’ਤੇ ਅਜਿਹੇ ਗੰਭੀਰ ਦੋਸ਼ ਲਗਾਏ ਜਿਸ ਨੇ ਸਾਰੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਆਪਣੇ ਫੇਸਬੁੱਕ ਪੇਜ਼ ’ਤੇ ਸ਼ਮੀ ’ਤੇ ਗੰਭੀਰ ਦੋਸ਼ ਲਗਾਉਂਦਿਆਂ ਪੋਸਟ ਪਾਈ ਸੀ। ਹਸੀਨੇ ਨੇ ਵ੍ਹਟਸਐਪ ਦੇ ਸਕ੍ਰੀਨ ਸ਼ਾਟ ਵੀ ਸ਼ੇਅਰ ਕੀਤੇ ਸੀ। ਉਸਦਾ ਦਾਅਵਾ ਸੀ ਕਿ ਇਹ ਸ¬ਕ੍ਰੀਨ ਸ਼ਾਟ ਸ਼ਮੀ ਦੀ ਦੂਜੀਆਂ ਲੜਕੀਆਂ ਨਾਲ ਹੋਈ ਚੈਟ ਦੇ ਹਨ। ਹਸੀਨ ਮੁਤਾਬਕ ਸ਼ਮੀ ਦੂਜੀ ਲੜਕੀਆਂ ਨਾਲ ਅਸ਼ਲੀਲ ਚੈਟ ਕਰਦੇ ਸਨ ਅਤੇ ਉਸ ਵੱਲੋਂ ਵਿਰੋਧ ਕਰਨ ’ਤੇ ਸ਼ਮੀ ਨੇ ਉਸ ਨਾਲ ਮਾਰਕੁੱਟ ਵੀ ਕੀਤੀ। ਉਸ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇਹ ਤਸ਼ੱਦਦ ਸਹਿੰਦੀ ਆ ਰਹੀ ਹੈ। ਇਸ ਮਾਮਲੇ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਐਕਸ਼ਨ ਲੈਂਦਿਆਂ ਸ਼ਮੀ ਦਾ ਸਾਲਾਨਾ ਕਰਾਰ ਰੱਦ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਬੀ. ਸੀ. ਸੀ. ਆਈ. ਵੱਲੋਂ ਕਲੀਨ ਚਿੱਟ ਮਿਲਣ ’ਤੇ ਸ਼ਮੀ ਨੂੰ ਬੀ ਗ੍ਰੇਡ ਵਿਚ ਸ਼ਾਮਲ ਕਰ ਲਿਆ ਗਿਆ ਸੀ।

ਵਰਲਡ ਕੱਪ ’ਚ ਹਾਸਲ ਕੀਤੀ ਹੈਟ੍ਰਿਕ
PunjabKesari

ਵਰਲਡ ਕੱਪ 2019 ਸ਼ਮੀ ਲਈ ਬੇਹੱਦ ਸ਼ਾਨਦਾਰ ਰਿਹਾ ਸੀ। ਵਰਲਡ ਕੱਪ ਦੇ ਸ਼ੁਰੂਆਤੀ ਮੈਚਾਂ ਵਿਚ ਸ਼ਮੀ ਨੂੰ ਮੌਕਾ ਨਹੀਂ ਮਿਲਿਆ ਪਰ ਜਦੋਂ ਅਫਗਾਨਿਸਤਾਨ ਖਿਲਾਫ ਉਸ ਨੂੰ ਮੈਦਾਨ ’ਤੇ ਉਤਾਰਿਆ ਗਿਆ ਤਾਂ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਆਪਣੇ ਆਪ ਨੂੰ ਸਾਬਤ ਕੀਤਾ ਅਤੇ ਇਸ ਮੈਚ ਵਿਚ ਸ਼ਮੀ ਨੇ ਹੈਟ੍ਰਿਕ ਵੀ ਆਪਣੇ ਨਾਂ ਕੀਤੀ। ਸ਼ਮੀ ਭਾਰਤ ਵੱਲੋਂ ਵਰਲਡ ਕੱਪ ਵਿਚ ਹੈਟ੍ਰਿਕ ਕਰਨ ਵਾਲੇ ਦੂਜੇ ਗੇਂਦਬਾਜ਼ ਬਣ ਗਏ। ਸ਼ਮੀ ਤੋਂ ਪਹਿਲਾਂ ਇਹ ਰਿਕਾਰਡ ਚੇਤਨ ਸ਼ਰਮਾ ਦੇ ਨਾਂ ਦਰਜ ਹੈ।


Related News