ਹੰਗਰੀ ਗ੍ਰਾਂ. ਪ੍ਰੀ. : ਪਹਿਲੇ ਅਭਿਆਸ ਸੈਸ਼ਨ ''ਚ ਹੈਮਿਲਟਨ ਚੋਟੀ ''ਤੇ
Saturday, Jul 18, 2020 - 12:56 AM (IST)
            
            ਬੁਡਾਪੇਸਟ – ਫਾਰਮੂਲਾ ਵਨ (ਐੱਫ.ਵਨ) ਚੈਂਪੀਅਨ ਲੂਈਸ ਹੈਮਿਲਟਨ ਹੰਗਰੀ ਗ੍ਰਾਂ. ਪ੍ਰੀ. ਦੇ ਪਹਿਲੇ ਅਭਿਆਸ ਵਿਚ ਸ਼ੁੱਕਰਵਾਰ ਨੂੰ ਸਭ ਤੋਂ ਘੱਟ ਸਮੇਂ ਦੇ ਨਾਲ ਚੋਟੀ 'ਤੇ ਰਿਹਾ। ਹਲਕੇ ਮੀਂਹ ਵਿਚਾਲੇ ਹੋਏ ਅਭਿਆਸ ਸੈਸ਼ਨ ਦੀ ਪਹਿਲੀ ਰੇਸ ਵਿਚ ਹੈਮਿਲਟਨ ਨੇ ਮਰਸੀਡੀਜ਼ ਟੀਮ ਦੇ ਆਪਣੇ ਸਾਥੀ ਡਰਾਈਵਰ ਵਾਲਟੇਰੀ ਬੋਟਾਸ ਤੋਂ .086 ਸੈਕੰਡ ਦਾ ਘੱਟ ਸਮਾਂ ਲਿਆ।
ਰੇਸਿੰਗ ਪੁਆਇੰਟ ਟੀਮ ਦਾ ਸਰਜੀਓ ਪੇਰੇਜ ਤੀਜੇ ਸਥਾਨ 'ਤੇ ਰਿਹਾ। ਰੇਸਿੰਗ ਪੁਆਇੰਟ ਦਾ ਹੀ ਲਾਂਸ ਸਟ੍ਰਾਲ ਚੌਥੇ ਸਥਾਨ 'ਤੇ ਰਿਹਾ। ਮਰਸੀਡੀਜ਼ ਦੇ ਦੋਵੇਂ ਡਰਾਈਵਰ ਸੈਸ਼ਨ ਦੀਆਂ ਸ਼ੁਰੂਆਤੀ ਦੋ ਰੇਸਾਂ ਦੇ ਜੇਤੂ ਰਹੇ ਹਨ। ਬੋਟਾਸ ਨੇ ਆਸਟਰੀਆ ਗ੍ਰਾਂ. ਪ੍ਰੀ. ਜਦਕਿ ਹੈਮਿਲਟਨ ਨੇ ਸਟਾਯਰਿਅਨ ਗ੍ਰਾਂ. ਪ੍ਰੀ. ਨੂੰ ਆਪਣੇ ਨਾਂ ਕੀਤਾ ਸੀ।
