Asia cup 2022 : ਭਾਰਤ ਨੇ ਅਫਗਾਨਿਸਤਾਨ ਨੂੰ 101 ਦੌੜਾਂ ਨਾਲ ਹਰਾਇਆ
Friday, Sep 09, 2022 - 01:32 AM (IST)
ਸਪੋਰਟਸ ਡੈਸਕ - ਏਸ਼ੀਆ ਕੱਪ 2022 ਟੂਰਨਾਮੈਂਟ 'ਚ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਆਖਰੀ ਸੁਪਰ-4 ਮੈਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ 'ਚ ਵਿਰਾਟ ਕੋਹਲੀ ਦੇ 12 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 122 ਦੌੜਾਂ ਦੀ ਬਦੌਲਤ 2 ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਅਫਗਾਨਿਸਤਾਨ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿੱਤਾ, ਜਿਸ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ 20 ਓਵਰਾਂ 'ਚ 8 ਵਿਕਟਾਂ ਗੁਆ ਕੇ 111 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 101 ਦੌੜਾਂ ਨਾਲ ਜਿੱਤ ਲਿਆ।
ਇਹ ਵੀ ਪੜ੍ਹੋ : Apple watch 8 series: ਮਿਲਿਆ ਟੈਂਪਰੇਚਰ ਸੈਂਸਰ ਦਾ ਸਪੋਰਟ, ਜਾਣੋ ਹੋਰ ਕੀ ਹੈ ਖਾਸ
ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਅਫਗਾਨਿਸਤਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਜ਼ਰਤੁਲ੍ਹਾ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਤੇ ਭੁਵਨੇਸ਼ਵਰ ਵੱਲੋਂ ਜ਼ੀਰੋ ਦੇ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਭੁਵਨੇਸ਼ਵਰ ਨੇ ਰਹਿਮਾਨੁਲ੍ਹਾ ਗੁਰਬਾਜ਼ ਨੂੰ ਵੀ ਸਿਫਰ 'ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਕਰੀਮ ਜਨਤ 2 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਨਜੀਬੁਲ੍ਹਾ ਜ਼ਦਰਾਨ ਵੀ ਭੁਵਨੇਸ਼ਵਰ ਵੱਲੋਂ ਜ਼ੀਰੋ 'ਤੇ ਆਊਟ ਹੋ ਗਏ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਕਪਤਾਨ ਕੇ. ਐੱਲ. ਰਾਹੁਲ ਤੇ ਵਿਰਾਟ ਕੋਹਲੀ ਦੀ ਮਦਦ ਨਾਲ ਤੇਜ਼ ਸ਼ੁਰੂਆਤ ਕੀਤੀ। ਦੋਵੇਂ 10 ਓਵਰਾਂ 'ਚ ਸਕੋਰ 87 ਦੌੜਾਂ ਤਕ ਲੈ ਗਏ। ਪਰ ਇਸ ਤੋਂ ਬਾਅਦ ਐੱਲ. ਰਾਹੁਲ 62 ਦੌੜਾਂ ਦੇ ਨਿੱਜੀ ਸਕੋਰ 'ਤੇ ਫਰੀਦ ਅਹਿਮਦ ਵਲੋਂ ਆਊਟ ਹੋ ਗਏ। ਇਸ ਤੋਂ ਬਾਅਦ ਸੂਰਯਕੁਮਾਰ ਯਾਦਵ ਕੋਈ ਵੱਡੀ ਪਾਰੀ ਨਾ ਖੇਡ ਸਕੇ ਤੇ 6 ਦੌੜਾਂ ਬਣਾ ਫਰੀਦ ਅਹਿਮਦ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਅਫਗਾਨਿਸਤਾਨ ਵਲੋਂ ਫਰੀਦ ਅਹਿਮਦ ਨੇ 2 ਵਿਕਟਾਂ ਲਈਆਂ। ਅਫਗਾਨਿਸਤਾਨ ਦਾ ਕਪਤਾਨ ਮੁਹੰਮਦ ਨਬੀ 7 ਦੌੜਾਂ ਦੇ ਨਿੱਜੀ ਸਕੋਰ 'ਤੇ ਅਰਸ਼ਦੀਪ ਦਾ ਸ਼ਿਕਾਰ ਬਣਿਆ। ਅਜ਼ਮੁਲ੍ਹਾ ਉਮਰਜ਼ਾਈ ਨੇ 1 ਰਨ, ਰਸ਼ਿਦ ਖਾਨ 15, ਮੁਜੀਦ ਉਰ-ਰਹਿਮਾਨ 18, ਫਰੀਦ ਅਹਿਮਦ ਮਲਿਕ ਨੇ 1 ਰਨ ਤੇ ਵਾਧੂ 3 ਦੌੜਾਂ ਬਣੀਆਂ।
https://jagbani.punjabkesari.in/sports/news/half-of-afghanistan-team-returned-to-pavilion-1378658
https://www.kooapp.com/koo/StarSportsIndia/3bf87bd7-8ff8-40c8-9fc4-1148cfd253e8
https://www.kooapp.com/koo/GK75/3e699901-b469-473f-8e5d-34f5c4c78043
https://www.kooapp.com/koo/robinuthappa/d1297062-0187-4be0-aa35-7b71fa42bb91
https://www.kooapp.com/koo/jaskaran0056/f6e0fb0f-c446-4fd8-a790-8ea13fef00a1
https://www.kooapp.com/koo/Im.avinash/e508033a-6fd0-4f73-9721-ae00029b719d
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।