ਹਾਲੇਪ ਆਸਟਰੇਲੀਆਈ ਓਪਨ ਫਾਈਨਲ ''ਚ

Thursday, Jan 25, 2018 - 04:27 PM (IST)

ਹਾਲੇਪ ਆਸਟਰੇਲੀਆਈ ਓਪਨ ਫਾਈਨਲ ''ਚ

ਮੈਲਬੋਰਨ, (ਬਿਊਰੋ)— ਦੁਨੀਆ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੇ ਐਂਜੇਲਿਕ ਕਰਬਰ ਨੂੰ 6-3, 4-6, 9-7 ਨਾਲ ਹਰਾ ਕੇ ਆਸਟਰੇਲੀਆਈ ਓਪਨ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਉਸ ਦਾ ਸਾਹਮਣਾ ਕੈਰੋਲਿਨ ਵੋਜ਼ਨੀਆਕੀ ਨਾਲ ਹੋਵੇਗਾ। ਇਨ੍ਹਾਂ ਦੋਹਾਂ 'ਚੋਂ ਫਾਈਨਲ 'ਚ ਜੋ ਵੀ ਜਿੱਤੇਗਾ ਉਸ ਨੂੰ ਨੰਬਰ ਵਨ ਰੈਂਕਿੰਗ ਅਤੇ ਪਹਿਲਾ ਗ੍ਰੈਂਡਸਲੈਮ ਖਿਤਾਬ ਮਿਲੇਗਾ।

ਹਾਲੇਪ ਇਸ ਰੋਮਾਂਚਕ ਮੁਕਾਬਲੇ 'ਚ 6-3, 3-1 ਨਾਲ ਅੱਗੇ ਚਲ ਰਹੀ ਸੀ ਪਰ ਇਸ ਤੋਂ ਬਾਅਦ ਕਰਬਰ ਨੇ ਵਾਪਸੀ ਕੀਤੀ। ਹਾਲੇਪ ਨੇ ਦੋ ਘੰਟੇ 20 ਮਿੰਟ ਤੱਕ ਚਲੇ ਮੁਕਾਬਲੇ 'ਚ ਦਮਦਾਰ ਵਾਪਸੀ ਕੀਤੀ ਅਤੇ ਦਬਾਅ ਨੂੰ ਹਾਵੀ ਨਹੀਂ ਹੋਣ ਦਿੱਤਾ। ਵੋਜ਼ਨੀਆਕੀ ਨੇ ਗੈਰ ਦਰਜਾ ਪ੍ਰਾਪਤ ਐਲਿਸੇ ਮਰਟੇਂਸ ਨੂੰ 6-3, 7-6 ਨਾਲ ਹਰਾਇਆ।


Related News