ਟੋਰੰਟੋ ਓਪਨ ਦੇ ਫਾਈਨਲ ''ਚ ਪੁੱਜੀ ਹਾਲੇਪ, ਟਾਪ 10 ''ਚ ਪਹੁੰਚਣਾ ਯਕੀਨੀ

Sunday, Aug 14, 2022 - 07:19 PM (IST)

ਟੋਰੰਟੋ ਓਪਨ ਦੇ ਫਾਈਨਲ ''ਚ ਪੁੱਜੀ ਹਾਲੇਪ, ਟਾਪ 10 ''ਚ ਪਹੁੰਚਣਾ ਯਕੀਨੀ

ਟੋਰੰਟੋ- ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਐਤਵਾਰ ਨੂੰ ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ ਹਰਾ ਕੇ ਚੌਥੀ ਵਾਰ ਟੋਰੰਟੋ ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾਈ । ਦੋ ਵਾਰ ਦੀ ਨੈਸ਼ਨਲ ਬੈਂਕ ਓਪਨ ਚੈਂਪੀਅਨ ਹਾਲੇਪ ਨੇ ਆਪਣੀ ਅਮਰੀਕੀ ਵਿਰੋਧੀ ਨੂੰ 2-6, 6-3, 6-4 ਨਾਲ ਹਰਾਇਆ। ਜਨਵਰੀ ਵਿੱਚ ਮੈਲਬੋਰਨ 250 ਜਿੱਤਣ ਤੋਂ ਬਾਅਦ ਟੋਰੰਟੋ ਓਪਨ ਹਾਲੇਪ ਦਾ ਪਹਿਲਾ ਫਾਈਨਲ ਹੈ। ਨਾਲ ਹੀ 2020 ਵਿੱਚ ਰੋਮ 'ਚ ਜਿੱਤ ਤੋਂ ਬਾਅਦ ਸਾਬਕਾ ਨੰਬਰ ਇੱਕ ਲਈ ਇਹ ਸਭ ਤੋਂ ਵੱਡਾ ਫਾਈਨਲ ਵੀ ਹੈ। 

ਇਹ ਵੀ ਪੜ੍ਹੋ : ਕੌਮਾਂਤਰੀ ਟੇਬਲ ਟੈਨਿਸ ਖਿਡਾਰਨ ਨੈਨਾ ਜਾਇਸਵਾਲ ਸਾਈਬਰ ਕ੍ਰਾਈਮ ਦੀ ਹੋਈ ਸ਼ਿਕਾਰ, ਸ਼ਿਕਾਇਤ ਦਰਜ

ਇਹ ਜਿੱਤ ਯਕੀਨੀ ਬਣਾਉਂਦੀ ਹੈ ਕਿ ਹਾਲੇਪ ਸੋਮਵਾਰ ਨੂੰ ਡਬਲਯੂ. ਟੀ. ਏ. ਟੂਰ ਰੈਂਕਿੰਗ ਦੇ ਸਿਖਰਲੇ 10 ਵਿੱਚ ਵਾਪਸ ਆ ਜਾਵੇਗੀ। ਪਹਿਲੀ ਵਾਰ ਹਾਲੇਪ ਦਾ ਸਾਹਮਣਾ ਕਰਨ ਵਾਲੀ ਪੇਗੁਲਾ ਨੇ ਆਪਣੀ ਫਲੈਟ ਬੇਸਲਾਈਨ ਗੇਮ ਅਤੇ ਨੈੱਟ 'ਤੇ ਹੁਨਰਮੰਦ ਪ੍ਰਦਰਸ਼ਨ ਨਾਲ ਸ਼ੁਰੂਆਤੀ ਸੈੱਟ ਆਪਣੇ ਨਾਂ ਕੀਤਾ। ਹਾਲੇਪ ਬੇਸਲਾਈਨ 'ਤੇ ਸੰਘਰਸ਼ ਕਰਦੀ ਦਿਖਾਈ ਦਿੱਤੀ ਅਤੇ ਉਸਦਾ ਭਰੋਸੇਮੰਦ ਬੈਕਹੈਂਡ ਅਕਸਰ ਟੁੱਟਦਾ ਰਿਹਾ, ਪਰ ਉਸਨੇ ਗੇਂਦ ਨੂੰ ਪੇਗੁਲਾ ਦੀ ਪਹੁੰਚ ਤੋਂ ਦੂਰ ਰੱਖਣ ਲਈ ਬਿਹਤਰ ਸਪਿਨ ਦੀ ਵਰਤੋਂ ਕੀਤੀ ਤੇ ਬਾਜ਼ੀ ਮਾਰ ਲਈ।

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ ਤੇ ਓਲੰਪਿਕ 'ਚ ਤਮਗੇ ਜਿੱਤਣਾ ਅਗਲਾ ਟੀਚਾ : ਪਹਿਲਵਾਨ ਮੋਹਿਤ

ਹਾਲੇਪ ਨੇ ਜਿੱਤ ਤੋਂ ਬਾਅਦ ਕਿਹਾ, 'ਮੈਂ ਆਪਣੀ ਰਣਨੀਤੀ ਥੋੜੀ ਬਦਲੀ ਹੈ। ਪਹਿਲੇ ਸੈੱਟ 'ਚ ਮੈਚ ਥੋੜ੍ਹਾ-ਬਹੁ ਤੇਜ਼ ਸੀ। ਉਹ ਗੇਂਦ ਨੂੰ ਜ਼ੋਰ ਨਾਲ ਹਿੱਟ ਕਰ ਰਹੀ ਸੀ ਅਤੇ ਮੈਨੂੰ ਲੈਅ ਨਹੀਂ ਮਿਲ ਰਹੀ ਸੀ। ਫਿਰ ਮੈਂ ਸ਼ਾਂਤ ਹੋ ਗਈ ਅਤੇ ਉਨ੍ਹਾਂ ਨੂੰ ਥੋੜ੍ਹਾ ਹੋਰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ।' ਫਾਈਨਲ 'ਚ ਹਾਲੇਪ ਦਾ ਸਾਹਮਣਾ ਬ੍ਰਾਜ਼ੀਲ ਦੀ ਬੀਟ੍ਰੀਜ਼ ਹਦਾਦ ਮਾਈਆ ਨਾਲ ਹੋਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News