ਪਤਨੀ ਤੋਂ ਕਟਵਾਏ ਵਾਲ, ਪੁਜਾਰਾ ਬੋਲੇ- ਕਿਸ ''ਤੇ ਕਰਾਂ ਭਰੋਸਾ

Monday, May 18, 2020 - 10:56 PM (IST)

ਪਤਨੀ ਤੋਂ ਕਟਵਾਏ ਵਾਲ, ਪੁਜਾਰਾ ਬੋਲੇ- ਕਿਸ ''ਤੇ ਕਰਾਂ ਭਰੋਸਾ

ਨਵੀਂ ਦਿੱਲੀ— ਚੇਤੇਸ਼ਵਰ ਪੁਜਾਰਾ ਜਿਸ ਨੇ ਕ੍ਰਿਕਟ ਦੇ ਮੈਦਾਨ 'ਤੇ ਇਕੱਠੇ ਹੋਣ ਤੋਂ ਬਾਅਦ ਕਈ ਘੰਟਿਆਂ ਤਕ ਕਈ ਪਾਰੀਆਂ ਖੇਡੀਆਂ ਹਨ, ਜ਼ਿਆਦਾਤਰ ਗੰਭੀਰ ਦਿਖਦੇ ਹਨ ਪਰ ਪੁਜਾਰਾ ਵੀ ਜਾਣਦੇ ਹਨ ਕਿ ਕਿਵੇਂ ਮਸਤੀ ਕਰਨੀ ਹੈ। ਅੱਜ ਜਦੋਂ ਉਸਦੀ ਪਤਨੀ ਨੇ ਪੁਜਾਰਾ ਦੇ ਵਾਲ ਕੱਟਣ ਦਾ ਫੈਸਲਾ ਕੀਤਾ ਤਾਂ ਪੁਜਾਰਾ ਨੇ ਇਸ ਪਲ ਦੀ ਤਸਵੀਰ ਸ਼ਾਂਝੀ ਕਰਕੇ ਆਪਣੇ ਮਜ਼ਾਕੀਆ ਅੰਦਾਜ਼ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ। ਪੁਜਾਰਾ ਵਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਉਸਦੀ ਪਤਨੀ ਪੂਜਾ ਪੂਰੇ ਧਿਆਨ ਦੇ ਨਾਲ ਵਾਲ ਕੱਟ ਰਹੀ ਹੈ। ਪੁਜਾਰਾ ਵੀ ਮੁਸਕਰਾਉਂਦੇ ਹੋਏ ਇਸ ਤਸਵੀਰ ਦੇ ਲਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Trusting your batting partner for a quick single when on 99* or trusting the wife for your haircut - what takes more courage! 😂😜 @puja_pabari

A post shared by Cheteshwar Pujara (@cheteshwar_pujara) on May 18, 2020 at 1:44am PDT


ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪੁਜਾਰਾ ਨੇ ਲਿਖਿਆ -'ਜਦੋਂ ਤੁਸੀਂ 99 'ਤੇ ਬੱਲੇਬਾਜ਼ੀ ਕਰ ਰਹੇ ਹੁੰਦੇ ਹੋ ਤਾਂ ਆਪਣੇ ਸਾਥੀ ਬੱਲੇਬਾਜ਼ 'ਤੇ ਤੇਜ਼ੀ ਨਾਲ ਸਿੰਗਲ ਦੇ ਲਈ ਭਰੋਸਾ ਕਰਦੇ ਹਾਂ ਜਾਂ ਆਪਣੀ ਪਤਨੀ 'ਤੇ ਭਰੋਸਾ ਕਰਦਾ ਹਾਂ ਜੋ ਮੇਰੇ ਵਾਲਾਂ ਨੂੰ ਕੱਟ ਰਹੀ ਹੈ, ਜੋ ਜ਼ਿਆਦਾ ਸਾਹਸੀ ਹੈ।' ਪੁਜਾਰਾ ਨੇ ਇਸ ਕੈਪਸ਼ਨ 'ਚ ਇਕ ਜ਼ੋਰਦਾਰ ਹੱਸਣ ਤੇ ਅੱਖ ਮਾਰਨ ਵਾਲੇ ਇਮੋਜ਼ੀ ਵੀ ਬਣਾਏ ਹਨ। ਇਸ ਸਮੇਂ ਦੇਸ਼ 'ਚ ਕੋਰੋਨਾ ਵਾਇਰਸ ਦੇ ਕਾਰਨ ਲਾਕਡਾਊਨ ਜਾਰੀ ਹੈ। ਪਿਛਲੇ ਕਰੀਬ 2 ਮਹੀਨੇ 'ਚ ਲਾਕਡਾਊਨ ਦਾ ਇਹ ਚੌਥਾ ਪੜਾਅ ਹੈ ਤੇ ਅਜਿਹੇ 'ਚ ਸੋਸ਼ਲ ਡਿਸਟੇਂਸਿੰਗ ਦੇ ਨਿਯਮ ਦੇ ਚੱਲਦੇ ਸਲੂਨ ਨੂੰ ਓਪਨ ਕਰਨ ਦੀ ਆਗਿਆ ਸਰਕਾਰ ਨੇ ਅਜੇ ਤਕ ਨਹੀਂ ਦਿੱਤੀ ਹੈ। ਅਜਿਹੇ 'ਚ ਲੋਕ ਹੁਣ ਖੁਦ ਹੀ ਜਾਂ ਫਿਰ ਆਪਣੇ ਪਾਰਟਨਰ ਤੋਂ ਆਪਣਾ ਹੇਅਰਕਟ ਕਰਵਾਉਣ 'ਚ ਵਿਸ਼ਵਾਸ ਜਤਾ ਰਹੇ ਹਨ। ਪੁਜਾਰਾ ਤੋਂ ਪਹਿਲਾਂ ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਰੋਨਾਲਡੋ ਸਮੇਂ ਕਈ ਦਿੱਗਜ ਹਸਤੀਆਂ ਅਜਿਹਾ ਕਰ ਚੁੱਕੀਆਂ ਹਨ।


author

Gurdeep Singh

Content Editor

Related News