ਗੋਲਡਨ ਗਲਵਜ਼ ਦੇ ਦਾਅਵੇਦਾਰ ਹਨ ਗੁਰਪ੍ਰੀਤ ਤੇ ਅਮਰਿੰਦਰ

Tuesday, Feb 26, 2019 - 11:04 PM (IST)

ਗੋਲਡਨ ਗਲਵਜ਼ ਦੇ ਦਾਅਵੇਦਾਰ ਹਨ ਗੁਰਪ੍ਰੀਤ ਤੇ ਅਮਰਿੰਦਰ

ਮੁੰਬਈ— ਗੁਰਪ੍ਰੀਤ ਸਿੰਘ ਸੰਧੂ ਤੇ ਅਮਰਿੰਦਰ ਸਿੰਘ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਪੰਜਵੇਂ ਸੈਸ਼ਨ ਵਿਚ ਗੋਲਡਨ ਗਲਵਜ਼ ਦੇ ਪ੍ਰਮੁੱਖ ਦਾਅਵੇਦਾਰ ਬਣ ਗਏ ਹਨ। ਇਸ ਸੈਸ਼ਨ ਵਿਚ ਜਿਥੇ ਸਾਰਿਆਂ ਦੀਆਂ ਨਜ਼ਰਾਂ ਫੇਰਾਨ ਕੋਰੋਮਿਨਾਸ (ਐੱਫ. ਸੀ. ਗੋਆ), ਬਾਰਥਲੋਮੇਵ ਓਗਬੇਚੇ (ਨਾਰਥ ਈਸਟ ਯੂਨਾਈਟਿਡ ਐੱਫ. ਸੀ.) ਤੇ ਹਾਲ ਹੀ ਵਿਚ ਹੈਟ੍ਰਿਕ ਲਾਉਣ ਵਾਲੇ ਮੋਦੂ ਸੋਗੂ (ਮੁੰਬਈ ਸਿਟੀ ਐੱਫ. ਸੀ.) ਵਰਗੇ ਧਾਕੜ ਗੋਲ ਸਕੋਰਰਾਂ 'ਤੇ ਸਨ ਪਰ ਇਸ ਵਿਚਾਲੇ ਗੋਲਕੀਪਰਾਂ ਵਿਚਾਲੇ ਰੇਸ ਬਹੁਤ ਹੀ ਰੋਮਾਂਚਕ ਹੋ ਗਈ। 
ਅਜੇ ਇਸ ਰੇਸ ਵਿਚ ਬੈਂਗਲੁਰੂ ਐੱਫ. ਸੀ. ਦਾ ਗੋਲਕੀਪਰ ਗੁਰਪ੍ਰੀਤ ਅੱਗੇ ਚੱਲ ਰਿਹਾ ਹੈ। ਟਾਪ-3 ਵਿਚ ਸ਼ਾਮਲ ਟੀਮਾਂ 'ਚੋਂ ਗੁਰਪ੍ਰੀਤ ਇਕਲੌਤਾ ਗੋਲਕੀਪਰ ਹੈ, ਜਿਹੜਾ ਇਸ ਸੈਸ਼ਨ ਵਿਚ ਬੈਂਗਲੁਰੂ ਦੇ ਹਰ ਮੈਚ ਦੇ ਹਰ ਮਿੰਟ ਵਿਚ ਮੈਦਾਨ 'ਤੇ ਮੌਜੂਦ ਰਿਹਾ ਹੈ। ਉਸ ਨੇ ਅਜੇ ਤਕ 1530 ਮਿੰਟ ਮੈਦਾਨ 'ਤੇ ਬਿਤਾਏ ਹਨ। ਇਸ ਮਾਮਲੇ ਵਿਚ ਏ. ਟੀ. ਕੇ. ਦਾ ਗੋਲਕੀਪਰ ਅਰਿੰਦਮ ਭੱਟਾਚਾਰੀਆ ਗੁਰਪ੍ਰੀਤ ਦੀ ਬਰਾਬਰੀ ਕਰ ਸਕਦਾ ਹੈ ਪਰ ਗੁਰਪ੍ਰੀਤ ਨੂੰ ਅੰਤ ਤਕ ਮੁੰਬਈ ਦੇ ਅਮਰਿੰਦਰ ਤੋਂ ਚੁਣੌਤੀ ਮਿਲੇਗੀ।
ਅਮਰਿੰਦਰ ਨੇ ਇਸ ਸੈਸ਼ਨ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਮੁੰਬਈ ਨੇ ਅਜੇ ਤਕ ਸਿਰਫ 16 ਗੋਲ ਖਾਧੇ ਹਨ ਤੇ ਅਮਰਿੰਦਰ ਦੇ ਰਹਿੰਦਿਆਂ ਉਸ ਦੀ ਔਸਤ 89.59 ਮਿੰਟ ਗੋਲ ਦੀ ਹੈ। 25 ਸਾਲ ਦੇ ਇਸ ਗੋਲਕੀਪਰ ਨੇ ਇਸ ਸੈਸ਼ਨ ਵਿਚ ਸਭ ਤੋਂ ਵੱਧ 6 ਕਲੀਨਸ਼ੀਟ ਹਾਸਲ ਕੀਤੀਆਂ ਹਨ। ਮੁੰਬਈ ਇਸ ਸੈਸ਼ਨ ਦੇ ਪਲੇਅ ਆਫ 'ਚ ਜਾਣ ਵਿਚ ਸਫਲ ਰਹੀ ਹੈ ਤੇ ਉਸ ਦੀ ਇਕ ਵੱਡੀ ਵਜ੍ਹਾ ਪੰਜਾਬ ਦਾ ਜਨਮਿਆ ਇਹ ਗੋਲਕੀਪਰ ਹੀ ਹੈ।


author

Gurdeep Singh

Content Editor

Related News