ਗੁਰਨਵਜੀਤ ਨੇ ਕੀਤਾ ਨੈਸ਼ਨਲ ਗੋਲਫ ਟੂਰਨਾਮੈਂਟ ''ਚ ਸ਼ਾਨਦਾਰ ਪ੍ਰਦਰਸ਼ਨ
Saturday, Oct 06, 2018 - 01:22 PM (IST)

ਨਵੀਂ ਦਿੱਲੀ— ਗ੍ਰੇਟਰ ਨੋਇਡਾ ਦੇ ਜੇ.ਪੀ. ਗ੍ਰੀਨ ਗੋਲਫ ਕੋਰਸ 'ਚ ਚਲ ਰਹੇ ਨੈਸ਼ਨਲ ਗੋਲਫ ਟੂਰਨਾਮੈਂਟ 'ਚ 11 ਸਾਲ ਦੇ ਗੁਰਨਵਜੀਤ ਸਿੰਘ ਭਾਟੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਪਾਈਨਹਸਰਟ 'ਚ ਹੋਈ ਯੂ.ਐੱਸ. ਵਰਲਡ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ 13ਵਾਂ ਰੈਂਕ ਹਾਸਲ ਕੀਤਾ ਸੀ। ਇੰਡੀਅਨ ਗੋਲਫ ਯੂਨੀਅਨ ਵੱਲੋਂ ਆਯੋਜਿਤ ਗੋਲਫ ਦੇ ਮੁੱਖ ਟੂਰਨਾਮੈਂਟ 'ਚ ਗੁਰਨਵਜੀਤ ਨੇ ਤੀਜੇ ਰਾਊਂਡ 'ਚ ਅੰਡਰ 2 ਦਾ ਸਕੋਰ ਬਣਾਇਆ। ਉਹ 10 ਸ਼ਾਟ ਤੋਂ ਜਿੱਤਣ 'ਚ ਕਾਮਯਾਬ ਰਹੇ।
ਲੁਧਿਆਨਾ ਦੇ ਇੰਪੀਰੀਅਲ ਗੋਲਫ ਕੋਰਸ ਦੇ ਕੋਚ ਜਾਨ ਡੀ ਵੋਲਜ਼ ਦੇ ਗੁਰ ਸਿੱਖਣ ਵਾਲੇ ਗੁਰਨਵਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਭਾਰਤ 'ਚ ਗੋਲਫ ਦਾ ਫਿਰ ਤੋਂ ਸੁਨਹਿਰਾ ਯੁਗ ਵਾਪਸ ਲਿਆਏ। ਗੁਰਨਵਜੀਤ ਐਡਮ ਸਕਾਟ ਨੂੰ ਆਪਣਾ ਆਦਰਸ਼ ਮੰਨਦੇ ਹਨ। ਕੈਮਬ੍ਰਿਜ ਸਕੂਲ 'ਚ ਛੇਵੀਂ ਜਮਾਤ ਦੇ ਵਿਦਿਆਰਥੀ ਗੁਰਨਵਜੀਤ ਪੀ.ਏ.ਪੀ. ਜਲੰਧਰ ਦੇ ਗੋਲਫ ਕੋਰਸ 'ਚ ਵੀ ਅਕਸਰ ਪ੍ਰੈਕਟਿਸ ਲਈ ਜਾਂਦੇ ਹਨ।