ਗੁਰਜੋਤ ਲੋਨਾਟੋ ਵਰਲਡ ਕੱਪ ’ਚ 34ਵੇਂ ਸਥਾਨ ’ਤੇ ਰਹੇ
Tuesday, May 11, 2021 - 11:58 AM (IST)
ਸਪੋਰਟਸ ਡੈਸਕ— ਭਾਰਤੀ ਨਿਸ਼ਾਨੇਬਾਜ਼ ਗੁਰਜੋਤ ਸਿੰਘ ਖੰਗੁਰਾ ਸੋਮਵਾਰ ਨੂੰ ਇਟਲੀ ਦੇ ਲੋਨਾਟੋ ’ਚ ਸ਼ਾਟਗਨ ਵਰਲਡ ਕੱਪ ’ਚ ਪੁਰਸ਼ਾਂ ਦੇ ਸਕੀਟ ਮੁਕਾਬਲੇ ’ਚ ਕੁਲ 120 ਅੰਕ ਦੇ ਨਾਲ 34ਵੇਂ ਸਥਾਨ ’ਤੇ ਰਹੇ। ਪ੍ਰਤੀਯੋਗਿਤਾ ’ਚ ਹਿੱਸਾ ਲੈ ਰਹੇ ਇਕ ਹੋਰ ਭਾਰਤੀ ਅੰਗਦ ਵੀਰ ਸਿੰਘ ਬਾਜਵਾ ਪੰਜ ਦੌਰ ਦੇ ਬਾਅਦ 118 ਅੰਕ ਦੇ ਨਾਲ 51ਵੇਂ ਸਥਾਨ ’ਤੇ ਰਹੇ। ਹਾਲ ਹੀ ’ਚ ਟੋਕੀਓ ਓਲੰਪਿਕ ਲਈ ਚੁਣੀ ਗਈ ਟੀਮ ’ਚ ਰਿਜ਼ਰਵ ਦੇ ਤੌਰ ’ਤੇ ਸ਼ਾਮਲ ਕੀਤੇ ਗਏ ਗੁਰਜੋਤ ਨੇ ਪ੍ਰਤੀਯੋਗਿਤਾ ਦੇ ਸ਼ੁਰੂਆਤੀ ਦਿਨ 75 ਤੋਂ 74 ਨਿਸ਼ਾਨੇ ਲਾਏ ਸੀ ਤੇ 12ਵੇਂ ਸਥਾਨ ’ਤੇ ਰਹੇ ਸਨ। ਉਹ ਸੋਮਵਾਰ ਨੂੰ ਇਸ ਲੈਅ ਨੂੰ ਜਾਰੀ ਰੱਖਣ ’ਚ ਅਸਫ਼ਲ ਰਹੇ। ਇਸ ਪ੍ਰਤੀਯੋਗਿਤਾ ’ਚ 56 ਦੇਸ਼ਾਂ ਦੇ 399 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ।