IPL 2022 : ਦੀਪਕ ਤੇ ਬਡੋਨੀ ਦੇ ਅਰਧ ਸੈਂਕੜੇ, ਲਖਨਊ ਨੇ ਗੁਜਰਾਤ ਨੂੰ ਦਿੱਤਾ 159 ਦੌੜਾਂ ਦਾ ਟੀਚਾ
Monday, Mar 28, 2022 - 09:24 PM (IST)
ਸਪੋਰਟਸ ਡੈਸਕ- ਗੁਜਰਾਤ ਟਾਈਟਨਸ ਤੇ ਲਖਨਊ ਸੁਪਰ ਜਾਇੰਟਸ ਦਰਮਿਆਨ ਆਈ. ਪੀ. ਐੱਲ. 2022 ਦਾ ਚੌਥਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਅੱਜ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਲਖਨਊ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਕੇ. ਐੱਲ. ਰਾਹੁਲ ਆਪਣਾ ਖਾਤਾ ਖੋਲੇ ਬਿਨਾ 0 ਦੇ ਸਕੋਰ 'ਤੇ ਸ਼ੰਮੀ ਦੀ ਗੇਂਦ 'ਤੇ ਵੇਡ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਲਖਨਊ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੁਇੰਟਨ ਡਿ ਕਾਕ 7 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੰਮੀ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ।
ਲਖਨਊ ਨੂੰ ਦੀ ਤੀਜੀ ਵਿਕਟ ਏਵਿਨ ਲੁਈਸ ਦੇ ਤੌਰ 'ਤੇ ਡਿੱਗੀ। ਲੁਈਸ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਰੋਨ ਦੀ ਗੇਂਦ ਸ਼ੁਭਮਨ ਗਿੱਲ ਨੂੰ ਕੈਚ ਦੇ ਬੈਠੇ। ਲਖਨਊ ਦੀ ਚੌਥੀ ਵਿਕਟ ਮਨੀਸ਼ ਪਾਂਡੇ ਦੇ ਤੌਰ 'ਤੇ ਡਿੱਗੀ ਹੈ। ਮਨੀਸ਼ 6 ਦੌੜਾਂ ਦੇ ਸਕੋਰ 'ਤੇ ਸ਼ੰਮੀ ਵਲੋਂ ਬੋਲਡ ਹੋਏ। ਇਸ ਦੇ ਨਾਲ ਹੀ ਲਖਨਊ ਨੇ ਗੁਜਰਾਤ ਨੂੰ 159 ਦੌੜਾਂ ਦਾ ਟੀਚਾ ਦਿੱਤਾ।
ਦੀਪਕ ਹੁੱਡਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 41 ਗੇਂਦਾਂ ਵਿਚ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 55 ਦੌੜਾਂ ਅਤੇ ਬਡੋਨੀ ਨੇ 41 ਗੇਂਦਾਂ ਵਿਚ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 54 ਦੌੜਾਂ ਦਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ : ਈਸ਼ਾਨ ਕਿਸ਼ਨ ਦੀ ਖੇਡ ਦੇਖ ਕੇ ਬੋਲੇ ਇਰਫ਼ਾਨ ਪਠਾਨ, ਮੁੰਬਈ ਨੂੰ ਹੁਣ ਅਫ਼ਸੋਸ ਨਹੀਂ ਹੋਵੇਗਾ
ਪਿੱਚ ਰਿਪੋਰਟ
ਵਾਨਖੇੜੇ ਸਟੇਡੀਅਮ ਹਮੇਸ਼ਾ ਤੋਂ ਬੱਲੇਬਾਜ਼ੀ ਲਈ ਉਮੀਦ ਭਰਪੂਰ ਰਿਹਾ ਹੈ। ਟ੍ਰੈਕ 'ਤੇ ਇਕ ਸਮਾਨ ਉਛਾਲ ਹੈ ਤੇ ਛੋਟੀ ਬਾਊਂਡਰੀ ਬੱਲੇਬਾਜ਼ਾਂ ਲਈ ਕੰਮ ਨੂੰ ਹੋਰ ਸੌਖਾ ਬਣਾ ਦਿੰਦੀ ਹੈ। ਵੱਡੇ ਪੱਧਰ 'ਤੇ ਤ੍ਰੇਲ ਦਾ ਅਸਰ ਹੋਵੇਗਾ ਤੇ ਦੋਵੇਂ ਟੀਮਾਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁਣਗੀਆਂ। ਸੁਪਰ-ਫ਼ਾਸਟ ਆਊਟਫੀਲਡ ਦੇ ਨਾਲ ਵਾਨਖੇੜੇ ਸਟੇਡੀਅਮ 'ਚ ਹਮੇਸ਼ਾ ਉੱਚ ਸਕੋਰਿੰਗ ਖੇਡ ਦੇਖਣ ਨੂੰ ਮਿਲਦਾ ਹੈ।
ਮੌਸਮ
ਮੈਚ ਦੇ ਦੌਰਾਨ ਹੁੰਮਸ 54 ਫ਼ੀਸਦੀ ਤੇ 14 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਹਵਾ ਤੇ 31 ਡਿਗਰੀ ਸੈਲਸੀਅਸ ਦੇ ਆਸਪਾਸ ਤਾਪਮਾਨ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਰਾਸ਼ਟਰੀ ਪੈਰਾ ਤੈਰਾਕੀ: ਮਹਾਰਾਸ਼ਟਰ ਬਣਿਆ ਚੈਂਪੀਅਨ, ਕਰਨਾਟਕ ਰਿਹਾ ਉਪ ਜੇਤੂ
ਪਲੇਇੰਗ ਇਲੈਵਨ
ਲਖਨਊ ਸੁਪਰ ਜਾਇੰਟਸ : ਕੇ. ਐਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਏਵਿਨ ਲੁਈਸ, ਮਨੀਸ਼ ਪਾਂਡੇ, ਦੀਪਕ ਹੁੱਡਾ, ਕਰੁਣਾਲ ਪੰਡਯਾ, ਮੋਹਸਿਨ ਖਾਨ, ਆਯੂਸ਼ ਬਡੋਨੀ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ, ਅਵੇਸ਼ ਖਾਨ
ਗੁਜਰਾਤ ਟਾਈਟਨਜ਼ : ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਵਿਜੇ ਸ਼ੰਕਰ, ਅਭਿਨਵ ਮਨੋਹਰ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਲਾਕੀ ਫਰਗਿਊਸਨ, ਵਰੁਣ ਆਰੋਨ, ਮੁਹੰਮਦ ਸ਼ੰਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।