'ਪੰਜਾਬ ਨੂੰ ਜਵਾਬਦੇਹੀ ਚਾਹੀਦੀ ਹੈ, ਫੋਟੋ-ਓਪਸ ਨਹੀਂ', ਦੀਪਕ ਬਾਲੀ 'ਤੇ ਬਾਜਵਾ ਦਾ ਤਿੱਖਾ ਹਮਲਾ

Saturday, Feb 07, 2026 - 09:00 PM (IST)

'ਪੰਜਾਬ ਨੂੰ ਜਵਾਬਦੇਹੀ ਚਾਹੀਦੀ ਹੈ, ਫੋਟੋ-ਓਪਸ ਨਹੀਂ', ਦੀਪਕ ਬਾਲੀ 'ਤੇ ਬਾਜਵਾ ਦਾ ਤਿੱਖਾ ਹਮਲਾ

ਚੰਡੀਗੜ੍ਹ- ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਵਧ ਰਹੇ ਗੈਂਗਸਟਰਵਾਦ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਬਾਜਵਾ ਨੇ ਸੂਬਾ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਲੋਕ ਹੁਣ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਸੜਕਾਂ 'ਤੇ ਉਤਰ ਕੇ ਜਵਾਬ ਮੰਗ ਰਹੇ ਹਨ।

ਪ੍ਰਤਾਪ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਇਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਲੱਕੀ ਓਬਰਾਏ ਦੇ ਰਿਸ਼ਤੇਦਾਰਾਂ ਨੇ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਦੀਪਕ ਬਾਲੀ ਨੂੰ ਘੇਰ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਹ ਘਟਨਾ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਵਧ ਰਹੇ ਗੁੱਸੇ ਨੂੰ ਬਿਆਨ ਕਰਦੀ ਹੈ ਕਿਉਂਕਿ ਲੋਕ ਹੁਣ ਸਿਰਫ਼ ਜਵਾਬ ਚਾਹੁੰਦੇ ਹਨ।

ਬਾਜਵਾ ਨੇ ਦੋਸ਼ ਲਾਇਆ ਕਿ ਜਦੋਂ ਜਨਤਾ ਵਧ ਰਹੇ ਗੈਂਗਸਟਰਵਾਦ ਅਤੇ ਕਾਨੂੰਨ ਵਿਵਸਥਾ ਦੀਆਂ ਨਾਕਾਮੀਆਂ ਬਾਰੇ ਸਵਾਲ ਕਰਦੀ ਹੈ, ਤਾਂ 'ਆਪ' ਆਗੂਆਂ ਕੋਲ ਕੋਈ ਜਵਾਬ ਨਹੀਂ ਹੁੰਦਾ। ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਠੋਸ ਕਾਰਵਾਈ ਕਰਨ ਦੀ ਬਜਾਏ, ਸਰਕਾਰੀ ਆਗੂ ਸਿਰਫ਼ ਬਿਆਨਬਾਜ਼ੀ ਕਰ ਰਹੇ ਹਨ।

ਆਪਣੇ ਬਿਆਨ ਵਿੱਚ ਬਾਜਵਾ ਨੇ ਬੇਹੱਦ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਅੰਤਿਮ ਸੰਸਕਾਰ ਵਰਗੇ ਦੁਖਦਾਈ ਮੌਕਿਆਂ 'ਤੇ ਵੀ ਸਿਰਫ਼ ਫੋਟੋਆਂ ਖਿਚਵਾਉਣ ਅਤੇ ਬਿਆਨ ਦੇਣ ਵਿੱਚ ਮਸਰੂਫ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਚੁੱਪੀ ਅਤੇ ਫੋਟੋ-ਓਪਸ ਨੂੰ ਬਰਦਾਸ਼ਤ ਨਹੀਂ ਕਰੇਗਾ, ਸਗੋਂ ਸੂਬੇ ਨੂੰ ਜਵਾਬਦੇਹੀ ਦੀ ਲੋੜ ਹੈ।


author

Rakesh

Content Editor

Related News