ਸੱਜੇ ਅਤੇ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦੇ ਹੋਏ ਗ੍ਰੇਗੋਰੀ ਨੇ ਵਿਕਟ ਲੈ ਮਚਾਈ ਸਨਸਨੀ

Tuesday, Nov 19, 2019 - 12:39 PM (IST)

ਸੱਜੇ ਅਤੇ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦੇ ਹੋਏ ਗ੍ਰੇਗੋਰੀ ਨੇ ਵਿਕਟ ਲੈ ਮਚਾਈ ਸਨਸਨੀ

ਸਪੋਰਟਸ ਡੈਸਕ— ਮਸਾਂਜੀ ਸੁਪਰ ਲੀਗ ਦੇ ਦੌਰਾਨ ਕੇਪਟਾਊਨ ਬਲਿਟਸ ਟੀਮ ਵੱਲੋਂ ਖੇਡ ਰਹੇ ਗੇਂਦਬਾਜ਼ ਗ੍ਰੇਗਰੀ ਮਹਿਲੋਕਵਾਨਾ ਨੇ ਗਜ਼ਬ ਦਾ ਹੁਨਰ ਦਿਖਾਇਆ ਹੈ। ਇਸ ਲੀਗ ਦੇ ਦੌਰਾਨ 24 ਸਾਲ ਦੇ ਇਸ ਗੇਂਦਬਾਜ਼ ਨੇ ਪਹਿਲਾਂ ਖੱਬੇ ਤਾਂ ਫਿਰ ਸੱਜੇ ਹੱਥ ਨਾਲ ਗੇਂਦਬਾਜ਼ੀ ਕਰਕੇ ਦੋ ਵਿਕਟ ਲਏ। ਗ੍ਰੇਗੋਰੀ ਨੂੰ ਅਜਿਹੀ ਗੇਂਦਬਾਜ਼ੀ ਕਰਦੇ ਦੇਖ ਪ੍ਰਸ਼ੰਸਕਾਂ ਸਮੇਤ ਕੁਮੈਂਟੇਟਰ ਵੀ ਹੈਰਾਨ ਹੋ ਗਏ। ਗ੍ਰੇਗੋਰੀ ਨੇ ਇਹ ਕਾਰਨਾਮਾ ਡਰਬਨ ਹੀਟ ਦੇ ਖਿਲਾਫ ਖੇਡੇ ਗਏ ਮੈਚ ਦੇ ਦੌਰਾਨ ਕਰ ਦਿਖਾਇਆ।
PunjabKesari
ਪਹਿਲਾਂ ਦੇਖੋ ਵੀਡੀਓ : ਸੱਜੇ ਹੱਥ ਨਾਲ ਕੱਢਿਆ ਵਿਕਟ
 

ਦੇਖੋ ਕਿਵੇਂ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਕੇ ਕੱਢਿਆ ਵਿਕਟ
 

ਗ੍ਰੇਗੋਰੀ ਦੇ ਇਸ ਸ਼ਾਨਦਾਰ ਹੁਨਰ ਨਾਲ ਉਨ੍ਹਾਂ ਦੀ ਟੀਮ ਦੇ ਕੋਚ ਮਰਾਕ ਬੁਚਰ ਵੀ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ- ਦੋਹਾਂ ਹੱਥਾਂ ਦੇ ਨਾਲ ਅਜਿਹੀ ਗੇਂਦਬਾਜ਼ੀ ਕਰਨਾ ਸੌਖਾ ਨਹੀਂ ਹੈ। ਇਹ ਵਿਲੱਖਣ ਹੁਨਰ ਹੈ। ਬੀਤੇ ਕੁਝ ਸਾਲਾਂ ਤੋਂ ਸਾਡੀ ਟੀਮ ਕੌਮਾਂਤਰੀ ਪਲੇਅਰ ਦੇ ਨਾਲ ਖੇਡ ਰਹੀ ਹੈ ਪਰ ਕਦੀ ਵੀ ਟੀਮ ਤੋਂ ਯੁਵਾ ਪ੍ਰਤਿਭਾ ਸਾਹਮਣੇ ਨਹੀਂ ਆਈ। ਖੁਸ਼ੀ ਹੈ ਕਿ ਗ੍ਰੇਗੋਰੀ ਜਿਹਾ ਯੁਵਾ ਹੁਨਰਬਾਜ਼ ਟੀਮ ਨਾਲ ਜੁੜਿਆ ਹੈ। ਜ਼ਿਕਰਯੋਗ ਹੈ ਕਿ ਕੇਪ ਟਾਊਨ ਫ੍ਰੈਂਚਾਈਜ਼ੀ ਨੇ ਗ੍ਰਿਗੋਰੀ ਨੂੰ ਮਸਾਂਜੀ ਸੁਪਰ ਲੀਗ ਦੇ ਡਰਾਅ ਨਾਲ ਇਕ ਰਾਂਡ (ਦੱਖਣੀ ਅਫਰੀਕੀ ਕਰੰਸੀ) 'ਚ ਖਰੀਦਿਆ ਸੀ।

 

 


author

Tarsem Singh

Content Editor

Related News