ਗੇਂਦਬਾਜ਼ ਨੇ ਚਿੜੀ ਨੂੰ ਮਾਰੀ ਗੇਂਦ ਤੇ ਬੱਲੇਬਾਜ਼ ਹੋ ਗਿਆ ਆਊਟ
Friday, Jul 20, 2018 - 05:09 PM (IST)
ਨਵੀਂ ਦਿੱਲੀ—ਕ੍ਰਿਕਟ ਦੇ ਮੈਦਾਨ 'ਚ ਕਈ ਵਾਰ ਅਨੌਖੇ ਅੰਦਾਜ 'ਚ ਬੱਲੇਬਾਜ਼ਾਂ ਨੂੰ ਆਊਟ ਹੁੰਦੇ ਦੇਖਿਆ ਗਿਆ ਹੈ ਪਰ ਆਸਟ੍ਰੇਲੀਆ 'ਚ ਸ਼ੇਫੀਲਡ ਸ਼ੀਲਡ ਟ੍ਰਾਫੀ ਦੌਰਾਨ ਜਿਸ ਤਰ੍ਹਾਂ ਨਾਲ ਇਕ ਬੱਲੇਬਾਜ਼ ਆਊਟ ਹੋਇਆ, ਅਜਿਹਾ ਕ੍ਰਿਕਟ ਇਤਿਹਾਸ 'ਚ ਕਦੀ ਨਹੀਂ ਦੇਖਿਆ ਗਿਆ। ਇਸ ਮੈਚ 'ਚ ਗੇਂਦਬਾਜ਼ ਨੇ ਚਿੜੀ ਨੂੰ ਗੇਂਦ ਮਾਰੀ, ਜਿਸਦੀ ਵਜ੍ਹਾ ਨਾਲ ਬੱਲੇਬਾਜ਼ ਆਊਟ ਹੋ ਗਿਆ। ਇਹ ਗੇਂਦ ਕਿਸੇ ਹੋਰ ਨੇ ਨਹੀਂ ਬਲਕਿ ਟੀਮ ਇੰਡੀਆ ਦੇ ਸਾਬਕਾ ਕੋਚ ਅਤੇ ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਗ੍ਰੇਗ ਚੈਪਲ ਨੇ ਸੁੱਟੀ ਸੀ।
ਸਾਲ 1969-70 'ਚ ਸ਼ੇਫੀਲਡ ਸ਼ੀਲਡ ਟ੍ਰਾਫੀ 'ਚ ਸਾਊਥ ਆਸਟ੍ਰੇਲੀਆ ਅਤੇ ਪੱਛਮੀ ਆਸਟ੍ਰੇਲੀਆ ਦਾ ਮੈਚ ਚੱਲ ਰਿਹਾ ਸੀ। ਐਡੀਲੇਡ 'ਚ ਖੇਡੇ ਜਾ ਰਹੇ ਇਸ ਮੁਕਾਬਲੇ 'ਚ ਗ੍ਰੇਗ ਚੈਪਲ ਨੇ ਪੱਛਮੀ ਆਸਟ੍ਰੇਲੀਆ ਦੇ ਜੌਨ ਇਨਵੇਰਾਰਿਟੀ ਨੂੰ ਗੇਂਦ ਸੁੱਟੀ। ਗੇਂਦ ਬੱਲੇਬਾਜ਼ ਤੱਕ ਪਹੁੰਚਦੀ ਇਸ ਤੋਂ ਪਹਿਲਾਂ ਹੀ ਉਹ ਉੱਡਦੀ ਚਿੜੀ 'ਚ ਜਾ ਲੱਗੀ, ਜਿਸ ਕਾਰਨ ਗੇਂਦ ਨੇ ਆਪਣੀ ਦਿਸ਼ਾ ਬਦਲ ਲਈ ਅਤੇ ਜੌਨ ਇਨਵੇਰਾਰਿਟੀ ਆਊਟ ਹੋ ਗਏ। ਬੱਲੇਬਾਜ਼ ਨੂੰ ਕੁਝ ਸਮਝ ਨਹੀਂ ਆਇਆ ਕਿ ਕਿਵੇਂ ਹੋਇਆ ਅਤੇ ਉਹ ਪੈਵੇਲਿਅਨ ਪਰਤ ਗਏ।
ਹਾਲਾਂਕਿ ਇਸਦੇ ਬਾਅਦ ਅੰਪਾਇਰਾਂ ਨੇ ਦੇਖਿਆ ਕਿ ਚੈਪਲ ਦੀ ਗੇਂਦ ਇਕ ਚਿੜੀ ਨੂੰ ਲੱਗੀ ਸੀ। ਉਹ ਚਿੜੀ ਵਿਕਟਾਂ ਦੇ ਪਿੱਛੇ ਮਰੀ ਹੋਈ ਮਿਲੀ। ਇਸਦੇ ਬਾਅਦ ਅੰਪਾਇਰਾਂ ਨੇ ਬੱਲੇਬਾਜ਼ ਜੌਨ ਨੂੰ ਵਾਪਸ ਬੁਲਾਇਆ। ਮੈਚ 'ਚ ਜੌਨ ਨੇ 89 ਦੌੜਾਂ ਬਣਾਈਆਂ। ਜੌਨ ਦਾ ਇਹ ਵਿਕਟ ਦੀ ਸਭ ਤੋਂ ਹੈਰਾਨ ਕਰਨ ਵਾਲੀਆਂ ਘਟਨਾਵਾਂ 'ਚੋਂ ਇਕ ਮੰਨਿਆ ਜਾਂਦਾ ਹੈ।
