ਗ੍ਰੀਸ ਨੇ ਬੀਜਿੰਗ ਓਲੰਪਿਕ 2022 ਦੇ ਆਯੋਜਕਾਂ ਨੂੰ ਸੌਂਪੀ ਓਲੰਪਿਕ ਮਸ਼ਾਲ

Wednesday, Oct 20, 2021 - 01:46 AM (IST)

ਏਥੇਂਸ- ਬੀਜਿੰਗ ਵਿੰਟਰ ਓਲੰਪਿਕ ਖੇਡਾਂ 2022 ਦੇ ਲਈ ਇੱਥੇ ਮੰਗਲਵਾਰ ਨੂੰ ਏਥੇਂਸ ਦੇ ਪੈਨਾਥੇਨਿਕ ਸਟੇਡੀਅਮ ਵਿਚ ਆਯੋਜਿਤ ਇਕ ਸਮਾਰੋਹ ਵਿਚ ਖੇਡਾਂ ਦੇ ਆਯੋਜਕਾਂ ਨੂੰ ਓਲੰਪਿਕ ਮਸ਼ਾਲ ਸੌਂਪ ਦਿੱਤੀ ਗਈ। ਹੇਲੇਨਿਕ ਓਲੰਪਿਕ ਕਮੇਟੀ ਦੇ ਪ੍ਰਧਾਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੈਂਬਰ ਸਪਾਈਰੋਸ ਕੈਪ੍ਰਾਲੋਸ ਨੇ 1896 ਵਿਚ ਪਹਿਲੇ ਆਧੁਨਿਕ ਓਲੰਪਿਕ ਦੇ ਸੰਗਮਰਮਰ ਸਥਾਨ 'ਤੇ ਬੀਜਿੰਗ 2022 ਆਯੋਜਨ ਕਮੇਟੀ ਦੇ ਵਿਸ਼ੇਸ਼ ਪ੍ਰਤੀਨਿਧੀ ਅਤੇ ਓਪ ਪ੍ਰਧਾਨ ਯੂ ਜੈਕਿੰਗ ਨੂੰ ਮਸ਼ਾਲ ਸੌਂਪੀ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਪਾਪੂਆ ਨਿਊ ਗਿਨੀ ਨੂੰ 17 ਦੌੜਾਂ ਨਾਲ ਹਰਾਇਆ


ਚੀਨੀ ਵਫਦ ਚਾਰ ਨਾਲ 20 ਫਰਵਰੀ ਤੱਕ ਹੋਣ ਵਾਲੇ ਵਿੰਟਰ ਓਲੰਪਿਕ ਖੇਡਾਂ ਦੇ ਲਈ ਸ਼ੁੱਭਕਾਮਨਾਵਾਂ ਦੇ ਨਾਲ ਸਟੇਡੀਅਮ ਤੋਂ ਰਵਾਨਾ ਹੋਇਆ। ਕੈਪ੍ਰਾਲੋਸ ਨੇ ਚੀਨੀ ਮੇਜ਼ਬਾਨਾਂ ਨੂੰ ਮਸ਼ਾਲ ਸੌਂਪਣ ਚੋਂ ਪਹਿਲਾਂ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅਤੇ ਸਾਰੇ ਯੂਨਾਨੀ, ਬੀਜਿੰਗ ਵਿੰਟਰ ਓਲੰਪਿਕ ਖੇਡਾਂ ਵਿਚ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਤੁਹਾਨੂੰ ਇਤਿਹਾਸ, ਤੁਹਾਡਾ ਸੱਭਿਆਚਾਰ, ਤੁਹਾਡੀਆਂ ਪ੍ਰੰਪਰਾਵਾਂ, ਕਦਰਾਂ ਕੀਮਤਾਂ ਵਿਚ ਤੁਹਾਡਾ ਵਿਸ਼ਵਾਸ ਤੇ ਖੇਡ ਦੇ ਪ੍ਰਤੀ ਤੁਹਾਡਾ ਮਹਾਨ ਪ੍ਰੇਮ, ਸਾਨੂੰ ਭਰੋਸਾ ਦਿੰਦਾ ਹੈ ਕਿ ਤੁਸੀਂ ਅਗਲੇ ਫਰਵਰੀ ਵਿਚ ਸ਼ਾਨਦਾਰ ਖੇਡਾਂ ਦਾ ਆਯੋਜਨ ਕਰੋਗੇ। ਜਿਵੇਂ ਤੁਸੀਂ 2008 ਵਿਚ ਗਰਮੀਆਂ ਦੀਆਂ ਓਲੰਪਿਕ ਖੇਡਾਂ ਦੇ ਸਮੇਂ ਕੀਤਾ ਸੀ। 

ਇਹ ਖ਼ਬਰ ਪੜ੍ਹੋ-  ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News