ਸਾਡੀ ਨੌਜਵਾਨ ਟੀਮ ਦੀ ਸ਼ਾਨਦਾਰ ਜਿੱਤ : ਕੋਹਲੀ

Tuesday, Feb 27, 2024 - 11:22 AM (IST)

ਸਾਡੀ ਨੌਜਵਾਨ ਟੀਮ ਦੀ ਸ਼ਾਨਦਾਰ ਜਿੱਤ : ਕੋਹਲੀ

ਨਵੀਂ ਦਿੱਲੀ– ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਟੈਸਟ ਲੜੀ ਵਿਚ ਭਾਰਤ ਦੀ ਜਿੱਤ ਨੂੰ ਸ਼ਾਨਦਾਰ ਦੱਸਦੇ ਹੋਏ ‘ਨੌਜਵਾਨ’ ਟੀਮ ਦੇ ਸਬਰ, ਦ੍ਰਿੜ੍ਹਤਾ ਤੇ ਲਚੀਲੇਪਨ ਦੀ ਸ਼ਾਲਾਘਾ ਕੀਤੀ। ਟੈਸਟ ਲੜੀ ਵਿਚੋਂ ਨਿੱਜੀ ਕਾਰਨਾਂ ਕਾਰਨ ਬਾਹਰ ਹੋਣ ਤੋਂ ਬਾਅਦ ਕ੍ਰਿਕਟ ’ਤੇ ਆਪਣੇ ਪਹਿਲੇ ਟਵੀਟ ਵਿਚ ਕੋਹਲੀ ਨੇ ਕਿਹਾ,‘‘ਯੈੱਸ (ਤਿਰੰਗਾ)। ਸਾਡੀ ਨੌਜਵਾਨ ਟੀਮ ਦੀ ਸ਼ਾਨਦਾਰ ਜਿੱਤ। ਸਬਰ, ਦ੍ਰਿੜ੍ਹਤਾ ਤੇ ਲਚੀਲਾਪਨ ਦਿਖਾਇਆ।’’

PunjabKesari
ਸਚਿਨ ਤੇਂਦੁਲਕਰ ਨੇ ਟੀਮ ਦੀ ਜਿੱਤ ’ਤੇ ਲਿਖਿਆ, ‘‘ਭਾਰਤ ਨੇ ਇਕ ਵਾਰ ਫਿਰ ਦਬਾਅ ਦੇ ਹਾਲਾਤ ਵਿਚੋਂ ਨਿਕਲ ਕੇ ਵਾਪਸੀ ਕੀਤੀ ਤੇ ਮੈਚ ਜਿੱਤਿਆ। ਇਸ ਨਾਲ ਸਾਡੇ ਖਿਡਾਰੀਆਂ ਦੀ ਮਾਨਸਿਕ ਤਾਕਤ ਦਾ ਪਤਾ ਲੱਗਦਾ ਹੈ।’’

ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ, ‘‘ਰਾਂਚੀ ਵਿਚ ਚੌਥੇ ਟੈਸਟ ਵਿਚ ਭਾਰਤ ਦੀ ਸ਼ਾਨਦਾਰ ਜਿੱਤ। ਲੜੀ ਆਪਣੇ ਨਾਂ ਕੀਤੀ।’’
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਲਿਖਿਆ, ‘‘ਪੰਜ ਵਿਸ਼ਵ ਪੱਧਰੀ ਖਿਡਾਰੀਆਂ ਦੇ ਬਿਨਾਂ। ਟਾਸ ਵੀ ਹਾਰੇ। ਪਹਿਲੀ ਪਾਰੀ ਵਿਚ ਪਿਛੜੇ। ਇਸ ਦੇ ਬਾਵਜੂਦ ਸ਼ਾਨਦਾਰ ਜਿੱਤ। ਭਾਰਤੀ ਟੀਮ ਵਧਾਈ ਦੀ ਪਾਤਰ ਹੈ। ਭਾਰਤ ਨੂੰ ਕਈ ਸ਼ਾਨਦਾਰ ਨੌਜਵਾਨ ਖਿਡਾਰੀ ਮਿਲ ਗਏ ਹਨ।’’


author

Aarti dhillon

Content Editor

Related News