ਗੋਲਫ : ਤਵੇਸਾ ਮਲਿਕ ਤੇ ਦੀਕਸ਼ਾ ਡਾਗਰ ਨੇ ਹਾਸਲ ਕੀਤਾ ਕੱਟ

Monday, Oct 04, 2021 - 01:36 AM (IST)

ਗੋਲਫ : ਤਵੇਸਾ ਮਲਿਕ ਤੇ ਦੀਕਸ਼ਾ ਡਾਗਰ ਨੇ ਹਾਸਲ ਕੀਤਾ ਕੱਟ

ਬਾਰਸੀਲੋਨਾ- ਭਾਰਤੀ ਗੋਲਫਰ ਤਵੇਸਾ ਮਲਿਕ ਤੇ ਦੀਕਸ਼ਾ ਡਾਗਰ ਨੇ ਇੱਥੇ ਲੇਡੀਜ਼ ਯੂਰਪੀਅਨ ਟੂਰ ਦੇ ਏਸ਼ਟ੍ਰੇਲੀਆ ਡੈਮ ਓਪਨ ਦੇ ਦੂਜੇ ਦਿਨ ਕੱਟ ਵਿਚ ਪ੍ਰਵੇਸ਼ ਕੀਤਾ ਜਦਕਿ ਉਨ੍ਹਾਂ ਦੀਆਂ 4 ਹੋਰ ਹਮਵਤਨ ਖਿਡਾਰਨਾਂ ਬਾਹਰ ਹੋ ਗਈਆਂ। ਤਵੇਸਾ ਨੇ ਦੂਜੇ ਦੌਰ ਵਿਚ ਤਿੰਨ ਬਰਡੀਆਂ ਤੇ ਤਿੰਨ ਬੋਗੀਆਂ ਲਾਈਆਂ। ਦੋਵੇ ਦੌਰ ਵਿਚ ਇਵਨ ਪਾਰ 72 ਦੇ ਦੌਰ ਨਾਲ ਉਹ ਸਾਂਝੇ ਤੌਰ 'ਤੇ 22ਵੇਂ ਸਥਾਨ 'ਤੇ ਚੱਲ ਰਹੀ ਚੋਟੀ ਦੀ ਭਾਰਤੀ ਹੈ।

ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਭਾਰਤ ਬਣਿਆ ਉਪ ਜੇਤੂ, ਪਹਿਲੀ ਵਾਰ ਜਿੱਤਿਆ ਚਾਂਦੀ ਤਮਗਾ


ਦੀਕਸ਼ਾਂ ਅਗਸਤ ਵਿਚ ਓਲੰਪਿਕ ਖੇਡਾਂ ਤੋਂ ਬਾਅਦ ਲੇਡੀਜ਼ ਯੂਰਪੀਅਨ ਟੂਰ ਵਿਚ ਪਹਿਲੀ ਵਾਰ ਖੇਡ ਰਹੀ ਹੈ। ਉਸ ਨੇ ਪਹਿਲੇ ਦੌਰ ਵਿਚ 74 ਤੇ ਦੂਜੇ ਦੌਰ ਵਿਚ 72 ਦਾ ਕਾਰਡ ਖੇਡਿਆ। ਇਸ ਨਾਲ ਉਸਦਾ ਕੁਲ ਸਕੋਰ 2 ਓਵਰ 146 ਰਿਹਾ, ਜਿਸ ਨਾਲ ਉਹ ਸਾਂਝੇ ਤੌਰ 'ਤੇ 39ਵੇਂ ਸਥਾਨ 'ਤੇ ਚੱਲ ਰਹੀ ਹੈ। ਵਾਣੀ ਕਪੂਰ, ਗੌਰਿਕ ਬਿਸ਼ਨੋਈ, ਅਮਨਦੀਪ ਦ੍ਰਾਲ ਤੇ ਰਿਧੀਮਾ ਦਿਲਾਵੜੀ ਕੱਟ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਈਆਂ। 

ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News