ਸ਼ਮੀਮ ਨੇ ਕੇਨਸਵਿਲੇ ਓਪਨ ਗੋਲਫ ਦਾ ਜਿੱਤੀਆ ਖਿਤਾਬ

12/01/2019 6:46:48 PM

ਸਪੋਰਟਸ ਡੈਸਕ— ਦਿੱਲੀ ਦੇ ਗੋਲਫਰ ਸ਼ਮੀਮ ਖਾਨ ਨੇ ਆਖਰੀ ਦੌਰ 'ਚ ਦੋ ਅੰਡਰ 70 ਦਾ ਕਾਰਡ ਖੇਡ ਕੇ ਇੱਥੇ ਐਤਵਾਰ ਨੂੰ ਕੇਨਸਵਿਲੇ ਓਪਨ ਗੋਲਫ ਟੂਰਨਾਮੈਂਟ 'ਚ ਤਿੰਨ ਸ਼ਾਟ ਦੀ ਬੜ੍ਹਤ ਨਾਲ ਇਕ ਆਸਾਨ ਜਿੱਤ ਹਾਸਲ ਕੀਤੀ। ਖ਼ੁਰਾਂਟ ਗੋਲਫਰ ਨੇ ਕਲ੍ਹ ਤੱਕ ਦੋ ਸ਼ਾਟ ਦੀ ਬੜ੍ਹਤ ਬਣਾ ਰੱਖੀ ਸੀ। ਉਨ੍ਹਾਂ ਦਾ ਕੁਲ ਸਕੋਰ 13 ਅੰਡਰ 275 ਦਾ ਸੀ। ਸ਼ਮੀਮ ਨੇ ਇਸ ਤਰ੍ਹਾਂ ਟਾਟਾ ਸਟੀਲ ਪੀ. ਜੀ. ਟੀ. ਆਈ. 'ਚ 15ਵੀਂ ਟਰਾਫੀ ਆਪਣੇ ਨਾਂ ਕੀਤੀ। ਇਹ ਉਨ੍ਹਾਂ ਦੀ ਕੁਲ 17ਵੀਂ ਪੇਸ਼ੇਵਰ ਜਿੱਤ ਹੈ।PunjabKesari


Related News