ਗੋਲਫ : ਲਾਹਿੜੀ ਕੱਟ ਤੋਂ ਖੁੰਝੇ
Saturday, Jun 22, 2019 - 07:45 PM (IST)

ਕ੍ਰੋਮਵੇਲ (ਅਮਰੀਕਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਬੈਕ ਨਾਈਨ ਦੇ ਪਹਿਲੇ ਨੌ ਹੋਲ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਟ੍ਰੈਵਲਰਸ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਏ। ਪਹਿਲੇ ਦੌਰ 'ਚ ਲਾਹਿੜੀ ਨੇ 72 ਦਾ ਕਾਰਡ ਖੇਡਿਆ ਸੀ ਤੇ ਬੈਕ ਨਾਈਨ ਦੇ ਪਹਿਲੇ ਨੌ ਹੋਲ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਛੇ ਓਵਰ 41 'ਤੇ ਪਹੁੰਚੇ ਗਏ। ਇਸ ਨਾਲ ਉਨ੍ਹਾਂ ਨੇ ਦੂਜੇ ਦੌਰ 'ਚ 77 ਦਾ ਕਾਰਡ ਖੇਡਿਆ ਤੇ ਉਹ ਕੱਟ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਉਨ੍ਹਾਂ ਨੇ 10ਵੇਂ ਤੇ 12ਵੇਂ ਹੋਲ 'ਚ ਬੋਗੀ ਕੀਤੀ। ਇਸ ਤੋਂ ਬਾਅਦ ਉਹ 13ਵੇਂ 'ਚ ਪਾਰ-5 'ਤੇ 2 ਬਾਰ ਪਾਣੀ 'ਚ ਸ਼ਾਟ ਲਗਾ ਬੈਠੇ ਜਿਸ ਨਾਲ ਟ੍ਰਿਪਲ ਬੋਗੀ ਹੋਈ।
ਉਨ੍ਹਾਂ ਨੇ 14ਵੇਂ ਹੋਲ 'ਚ ਬਰਡੀ ਕੀਤੀ ਕਿਉਂਕਿ 16ਵੇਂ ਤੇ 17ਵੇਂ 'ਚ ਉਹ ਫਿਰ ਬੋਗੀ ਕਰ ਬੈਠੇ, ਜਿਸ ਨਾਲ ਉਸਦਾ ਸਕੋਰ ਛੇ ਓਵਰ 41 ਹੋ ਗਿਆ। ਇਸ ਤੋਂ ਬਾਅਦ ਦੂਜੇ ਨੌ ਹੋਲ 'ਚ ਇਕ ਬੋਗੀ ਕੀਤੀ ਤੇ ਕੋਈ ਬਰਡੀ ਨਹੀਂ ਕਰ ਸਕੇ ਜਿਸ ਨਾਲ ਉਸਦਾ ਕਾਰਡ 77 ਦਾ ਰਿਹਾ।