Hockey World Cup 2023: ਸਾਬਕਾ ਵਿਸ਼ਵ ਚੈਂਪੀਅਨ ਜਰਮਨੀ ਨੇ ਜਾਪਾਨ ਨੂੰ 3-0 ਨਾਲ ਹਰਾਇਆ

01/15/2023 2:00:19 AM

ਭੁਵਨੇਸ਼ਵਰ (ਵਾਰਤਾ): ਦੋ ਵਾਰ ਦੀ ਵਿਸ਼ਵ ਚੈਂਪੀਅਨ ਜਰਮਨੀ ਨੇ ਸ਼ਨੀਵਾਰ ਨੂੰ ਐੱਫ.ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ 2023 ਦੇ ਪੂਲ ਬੀ ਮੁਕਾਬਲੇ ਵਿਚ ਜਾਪਾਨ ਨੂੰ 3-0 ਨਾਲ ਹਰਾ ਕੇ ਆਪਣੀ ਮੁਹਿੰਮ ਦਾ ਜ਼ੋਰਦਾਰ ਆਗਾਜ਼ ਕੀਤਾ ਹੈ। ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਜੇਤੂ ਟੀਮ ਨੇ ਗੋਲ ਮੈਟਸ ਗ੍ਰੈਂਬੁਸ਼ (36ਵੇਂ ਮਿਨਟ), ਕ੍ਰਿਸਟੋਫਰ ਰੂਰ (41ਵਾਂ) ਅਤੇ ਥੀਏਸ ਪ੍ਰਿੰਸ (49ਵਾਂ ਮਿਨਟ) ਨੇ ਕੀਤੇ।

ਇਹ ਖ਼ਬਰ ਵੀ ਪੜ੍ਹੋ - ਰਿਸ਼ਭ ਪੰਤ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ, 2023 ਵਿਸ਼ਵ ਕੱਪ 'ਚ ਖੇਡਣ ਬਾਰੇ ਸਾਹਮਣੇ ਆਈ ਇਹ ਗੱਲ

ਸਾਬਕਾ ਵਿਸ਼ਵ ਚੈਂਪੀਅਨ ਜਰਮਨੀ ਨੇ ਪਹਿਲੇ ਹੀ ਮਿਨਟ ਤੋਂ ਹਮਲਾਵਰ ਰਵਈਆ ਅਪਨਾਇਆ ਪਰ ਪਹਿਲੇ ਅਤੇ ਦੂਸਰੇ ਕੁਆਰਟਰ ਵਿਚ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਸ਼ੁਰੂਆਤੀ ਹਾਫ ਵਿਚ ਜਾਪਾਨ ਦੇ ਡਿਫੈਂਸ ਨੂੰ ਭੇਦਣ ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਜਰਮਨੀ ਨੇ ਤੀਸਰੇ ਕੁਆਰਟਰ ਵਿਚ ਜ਼ਿਆਦਾ ਨਿਡਰਤਾ ਦੇ ਨਾਲ ਕੋਰੀਆ ਹਾਫ ਵਿਚ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਇਸ ਦਾ ਫਲ 36ਵੇਂ ਮਿਨਟ ਵਿਚ ਪੈਨਲਟੀ ਕਾਰਨਰ ਦੇ ਨਾਲ ਮਿਲਿਆ, ਜਿਸ ਨੂੰ ਕਪਤਾਨ ਗ੍ਰੈਂਬੁਸ਼ ਨੇ ਗੋਲ ਵਿਚ ਤਬਦੀਲ ਕਰਦਿਆਂ ਆਪਣੀ ਟੀਮ ਨੂੰ 1-0 ਨਾਲ ਬੜ੍ਹਤ ਦੁਆ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News