ਗੇਲ ਨੇ ਟੀ20 ''ਚ ਚੌਕੇ-ਛੱਕਿਆਂ ਨਾਲ ਪੂਰੀਆਂ ਕੀਤੀਆਂ 10 ਹਜ਼ਾਰ ਦੌੜਾਂ, ਬਣਾਏ ਇਹ ਰਿਕਾਰਡ

Friday, Oct 16, 2020 - 12:06 AM (IST)

ਗੇਲ ਨੇ ਟੀ20 ''ਚ ਚੌਕੇ-ਛੱਕਿਆਂ ਨਾਲ ਪੂਰੀਆਂ ਕੀਤੀਆਂ 10 ਹਜ਼ਾਰ ਦੌੜਾਂ, ਬਣਾਏ ਇਹ ਰਿਕਾਰਡ

ਸ਼ਾਰਜਾਹ- ਆਰ. ਸੀ. ਬੀ. ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਚਾਲੇ ਖੇਡੇ ਗਏ ਮੈਚ 'ਚ ਇਸ ਸੀਜ਼ਨ ਦਾ ਪਹਿਲਾ ਮੈਚ ਖੇਡ ਰਹੇ ਕ੍ਰਿਸ ਗੇਲ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਹਾਸਲ ਕਰ ਲਿਆ ਹੈ। ਆਰ. ਸੀ. ਬੀ. ਦੇ ਵਿਰੁੱਧ ਗੇਲ ਨੇ ਟੀ-20 ਕ੍ਰਿਕਟ 'ਚ ਸਿਰਫ ਬਾਊਂਡਰੀਜ਼ ਨਾਲ ਹੀ 10 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਗੇਲ ਨੇ ਸਿਰਫ ਚੌਕਿਆਂ-ਛੱਕਿਆਂ ਨਾਲ ਹੀ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਗੇਲ ਨੇ ਟੀ-20 ਕ੍ਰਿਕਟ 'ਚ 1027 ਚੌਕੇ ਤੇ 982 ਛੱਕੇ ਲਗਾਏ ਹਨ। ਟੀ-20 ਕ੍ਰਿਕਟ 'ਚ ਹੁਣ ਤੱਕ ਸਿਰਫ ਤਿੰਨ ਹੀ ਬੱਲੇਬਾਜ਼ਾਂ ਨੇ 10 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ, ਜਿਸ 'ਚ ਪੋਲਾਰਡ ਅਤੇ ਸ਼ੋਏਬ ਮਲਿਕ ਦਾ ਨਾਂ ਸ਼ਾਮਲ ਹੈ। ਗੇਲ ਦਾ ਸ਼ਾਰਜਾਹ 'ਚ ਬੱਲਾ ਖੂਬ ਬੋਲਦਾ ਹੈ, ਉਨ੍ਹਾਂ ਨੇ ਲਗਾਤਾਰ 5 ਅਰਧ ਸੈਂਕੜੇ ਲਗਾਏ ਹਨ, ਸ਼ਾਰਜਾਹ ਦੇ ਮੈਦਾਨ 'ਚ। ਦੇਖੋ ਰਿਕਾਰਡ-
ਸ਼ਾਰਜਾਹ 'ਚ ਆਖਰੀ 5 ਟੀ-20 ਪਾਰੀ

80 (48)
73 (22)
54 (30)
56 (34)
53 (45)

PunjabKesari
ਆਈ. ਪੀ. ਐੱਲ. ਸੀਜ਼ਨ ਦੇ ਪਹਿਲੇ ਮੈਚ 'ਚ ਕ੍ਰਿਸ ਗੇਲ ਦਾ ਪ੍ਰਦਰਸ਼ਨ
10 (12) ਬਨਾਮ ਡੈਕਨ
75 (60) ਬਨਾਮ ਐੱਮ. ਆਈ.
102 (55) ਬਨਾਮ ਕੇ. ਕੇ. ਆਰ.
2 (8) ਬਨਾਮ ਕੇ. ਕੇ. ਆਰ.
92 (58) ਬਨਾਮ ਐੱਮ. ਆਈ.
20 (7) ਬਨਾਮ ਪੰਜਾਬ
96 (56) ਬਨਾਮ ਕੇ. ਕੇ. ਆਰ.
1 (4) ਬਨਾਮ ਐਸ. ਆਰ. ਐੱਚ
32 (21) ਬਨਾਮ ਐੱਸ. ਆਰ. ਐੱਚ
63 (33) ਬਨਾਮ ਸੀ. ਐੱਸ. ਕੇ.
79 (47) ਆਰ. ਆਰ.
50 (36) ਬਨਾਮ ਆਰ. ਸੀ. ਬੀ.

PunjabKesari
ਇਸ ਦੇ ਨਾਲ ਹੀ ਗੇਲ ਨੇ ਆਰ. ਸੀ. ਬੀ. ਦੇ ਵਿਰੁੱਧ 45 ਗੇਂਦਾਂ 'ਤੇ 53 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ ਮੈਚ ਜਿੱਤਾਉਣ 'ਚ ਮਦਦ ਕੀਤੀ। ਗੇਲ ਦਾ ਆਈ. ਪੀ. ਐੱਲ. 'ਚ ਇਹ 29ਵਾਂ ਅਰਧ ਸੈਂਕੜਾ ਸੀ। ਇਸ ਮੈਚ 'ਚ ਗੇਲ ਨੇ ਆਈ. ਪੀ. ਐੱਲ. 'ਚ ਆਪਣੇ 4500 ਦੌੜਾਂ ਵੀ ਪੀਆਂ ਕਰ ਲਈਆਂ ਹਨ।


author

Gurdeep Singh

Content Editor

Related News