ਵਿਸ਼ਵ ਕੱਪ ''ਚ ਸਭ ਚੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ ਗੇਲ, ਦੇਖੋ ਰਿਕਾਰਡ

05/31/2019 9:54:38 PM

ਜਲੰਧਰ— ਨਾਟਿੰਘਮ ਦੇ ਮੈਦਾਨ 'ਤੇ ਵਿੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਇਕ ਬਾਰ ਫਿਰ ਵੱਡੇ-ਵੱਡੇ ਸ਼ਾਟ ਲਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪਾਕਿ ਵਿਰੁੱਧ ਖੇਡੇ ਗਏ ਮੈਚ ਦੌਰਾਨ ਪਹਿਲਾਂ ਵਿੰਡੀਜ਼ ਦੇ ਗੇਂਦਬਾਜ਼ਾਂ ਨੇ ਪਾਕਿ ਨੂੰ ਸਿਰਫ 105 ਦੌੜਾਂ 'ਤੇ ਢੇਰ ਕਰ ਦਿੱਤਾ। ਜਵਾਬ 'ਚ ਵਿੰਡੀਜ਼ ਦੇ ਬੱਲੇਬਾਜ਼ ਮੈਦਾਨ 'ਚ ਆ ਕੇ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਕ੍ਰਿਸ ਗੇਲ ਨੇ ਇੱਕਲਿਆਂ ਹੀ 50 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ 'ਚ ਉਸ ਨੇ 3 ਛੱਕੇ ਲਗਾਏ। ਗੇਲ ਨੇ ਇਸ ਦੇ ਨਾਲ ਹੀ ਸੱਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਗੇਲ ਵਨ ਡੇ ਮੈਚ 'ਚ ਸ਼ਾਨਦਾਰ ਫਾਰਮ 'ਚ ਹਨ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਪਿਛਲੀਆਂ ਪਾਰੀਆਂ 'ਚ ਲਗਾਤਾਰ 50+ ਦੌੜਾਂ ਬਣਾ ਰਹੇ ਹਨ। ਦੇਖੋ ਗੇਲ ਦਾ ਰਿਕਾਰਡ-
PunjabKesari
ਗੇਲ ਦੇ ਪਿਛਲੇ 6 ਵਨ ਡੇ
73 (66) - 536
135 (129) - 1236
50 (63) - 436
162 (97) - 1436
77 (27) - 936
50 (34) - 336
547 ਦੌੜਾਂ (416 ਗੇਂਦਾਂ) 47 ਛੱਕੇ

PunjabKesari
ਵਿਸ਼ਵ ਕੱਪ ਦੇ ਸਭ ਤੋਂ ਜ਼ਿਆਦਾ ਛੱਕੇ
38 ਕ੍ਰਿਸ ਗੇਲ
37 ਏ.ਬੀ. ਡਿਵਿਲੀਅਰਸ 
31 ਰਿੱਕੀ ਪੋਂਟਿੰਗ
29 ਬੈਰਡਨ ਮੈਕੂਲਮ
28 ਹਰਸ਼ਲ ਗਿਬਸ
27 ਸਨਥ ਜੈਸੁਰੀਆ
27 ਸਚਿਨ ਤੇਂਦੁਲਕਰ

PunjabKesari

ਇੰਡੀਜ਼ ਦੇ ਸਭ ਤੋਂ ਕੈਚ ਕਰਨ ਵਾਲੇ ਖਿਡਾਰੀ
ਇਕ ਫੀਲਡਰ ਦੇ ਤੌਰ 'ਤੇ ਗੇਲ ਦੀ ਭੂਮਿਕਾ ਅਹਿਮ ਰਹੀ। ਉਨ੍ਹਾਂ ਨੇ ਵਨ ਡੇ ਕ੍ਰਿਕਟ 'ਚ ਇੰਡੀਜ਼ ਵਲੋਂ ਸਭ ਤੋਂ ਜ਼ਿਆਦਾ 120 ਕੈਚ ਕੀਤੇ। ਉਨ੍ਹਾਂ ਨੇ ਇਸ ਤਰ੍ਹਾਂ ਕਰ ਕੇ ਸਾਬਕਾ ਵਿੰਡੀਜ਼ ਖਿਡਾਰੀ ਕਾਰਲ ਹੂਪਰ ਦੀ ਬਰਾਬਰੀ ਕਰ ਲਈ ਹੈ। ਦੇਖੋ ਰਿਕਾਰਡ-
ਕ੍ਰਿਸ ਗੇਲ - 120
ਕਾਰਲ ਹੂਪਰ - 120
ਬ੍ਰੇਨ ਲਾਰਾ - 117
ਵਿਵ ਰਿਚਰਡਸ - 100
ਰਿਚੀ ਰਿਚਰਡਸਨ -75

PunjabKesari
ਲਗਾਤਾਰ 50+ ਸਕੋਰ
9 ਜਾਵੇਦ ਮਿਆਂਦਾਦ (1987)
6 ਗਾਰਡਨ ਗ੍ਰੀਨਿਜ (1979-80)
6 ਐਂਡਰਿਊ ਜੋਨਸ (1988-89)
6 ਮੁਹੰਮਦ ਯੂਸੁਫ (2003)
6 ਮਾਰਕ ਵਾ (1999)
6 ਕੇਨ ਵਿਲਿਅਮਸਨ (2015)
6 ਰਾਸ ਟੇਲਰ (2018)
6 ਕ੍ਰਿਸ ਗੇਲ (2018-19)


KamalJeet Singh

Content Editor

Related News