ਗਾਂਗੁਲੀ ਨੇ ਕੀਤੀ ਹਰਮਨਪ੍ਰੀਤ ਦੀ ਸ਼ਲਾਘਾ

07/21/2017 10:32:45 PM

ਕੋਲਕਾਤਾ— ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਫਾਈਨਲ 'ਚ ਇੰਗਲੈਂਡ ਦੇ ਖਿਲਾਫ ਭਾਰਤ ਨੂੰ ਜਿੱਤ ਹਾਸਲ ਕਰਵਾਉਣ ਦਾ ਦਾਅਵੇਦਾਰ ਦੱਸਿਆ ਹੈ। ਗਾਂਗਲੀ ਨੇ ਆਸਟਰੇਲੀਆ ਦੇ ਖਿਲਾਫ ਸੈਮੀਫਾਈਨਲ 'ਚ 115 ਗੇਂਦਾਂ 'ਚ 171 ਦੌੜਾਂ ਬਣਾਉਣ ਵਾਲੀ ਹਰਮਨਪ੍ਰੀਤ ਕੌਰ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਉਸ ਦੀ ਪਹਿਲੀ ਪਾਰੀ ਦੇਖੀ, ਜਿਸ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਭਾਰਤ ਫਾਈਨਲ 'ਚ ਇੰਗਲੈਂਡ ਨੂੰ ਹਰਾ ਦਵੇਗਾ। ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਗਾਂਗੁਲੀ ਨੇ ਇਹ ਵੀ ਦੱਸਿਆ ਕਿ ਸੰਘ ਨੇ ਵਿੱਤੀ ਸਾਲ 'ਚ 10 ਕਰੋੜ ਰੁਪਏ ਤੋਂ ਜ਼ਿਆਦਾ ਲਾਭ ਦੀ ਕਮਾਈ ਕੀਤੀ ਹੈ।


Related News