'ਅਨੁਪਮਾ' ਫੇਮ ਰੁਪਾਲੀ ਗਾਂਗੁਲੀ ਦੀ ਸਿਆਸਤ 'ਚ ਐਂਟਰੀ, ਭਾਜਪਾ ਦਾ ਫੜ੍ਹਿਆ ਪੱਲਾ

Wednesday, May 01, 2024 - 12:46 PM (IST)

'ਅਨੁਪਮਾ' ਫੇਮ ਰੁਪਾਲੀ ਗਾਂਗੁਲੀ ਦੀ ਸਿਆਸਤ 'ਚ ਐਂਟਰੀ, ਭਾਜਪਾ ਦਾ ਫੜ੍ਹਿਆ ਪੱਲਾ

ਨਵੀਂ ਦਿੱਲੀ (ਬਿਊਪਰੋ) - ਟੀ. ਵੀ. ਇੰਡਸਟਰੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਅਭਿਨੇਤਰੀ ਰੂਪਾਲੀ ਗਾਂਗੁਲੀ ਨੇ ਸਿਆਸਤ 'ਚ ਐਂਟਰੀ ਕਰ ਲਈ ਹੈ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਰੂਪਾਲੀ ਫਿਲਹਾਲ 'ਅਨੁਪਮਾ' ਸੀਰੀਅਲ ਦਾ ਹਿੱਸਾ ਹੈ। ਰੁਪਾਲੀ ਦੇ ਨਾਲ-ਨਾਲ ਫ਼ਿਲਮ ਨਿਰਦੇਸ਼ਕ ਅਮੇ ਜੋਸ਼ੀ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਅਮੇ ਜੋਸ਼ੀ ਨੇ ਕਈ ਮਰਾਠੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

ਭਾਜਪਾ 'ਚ ਸ਼ਾਮਲ ਹੋਈ ਰੁਪਾਲੀ
ਰੁਪਾਲੀ ਨੇ ਦਿੱਲੀ ਹੈੱਡਕੁਆਰਟਰ 'ਚ ਭਾਜਪਾ ਪਾਰਟੀ ਦੀ ਮੈਂਬਰਸ਼ਿਪ ਲੈ ਲਈ। ਇਸ ਮੌਕੇ ਅਦਾਕਾਰਾ ਨੇ ਕਿਹਾ- ਜਦੋਂ ਮੈਂ ਵਿਕਾਸ ਦਾ ਇਹ ਮਹਾਯੱਗ ਦੇਖਿਆ ਤਾਂ ਮੈਨੂੰ ਲੱਗਾ ਕਿ ਮੈਨੂੰ ਵੀ ਇਸ 'ਚ ਹਿੱਸਾ ਲੈਣਾ ਚਾਹੀਦਾ ਹੈ। ਮੈਨੂੰ ਤੁਹਾਡੇ ਆਸ਼ੀਰਵਾਦ ਅਤੇ ਸਮਰਥਨ ਦੀ ਲੋੜ ਹੈ, ਜੋ ਵੀ ਮੈਂ ਕਰਦੀ ਹਾਂ ਉਹ ਸਹੀ ਅਤੇ ਚੰਗਾ ਹੋਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਬਿਸ਼ਨੋਈ ਗੈਂਗ ਲੈ ਰਹੀ ਰਾਸ਼ਟਰ ਵਿਰੋਧੀ ਤੱਤਾਂ ਤੋਂ ਮਦਦ? ਮਾਮਲੇ ਦੀ ਜਾਂਚ ’ਚ ਜੁਟੀ ਮੁੰਬਈ ਪੁਲਸ

ਰੁਪਾਲੀ ਦਾ ਕਰੀਅਰ
ਸੀਰੀਅਲ 'ਅਨੁਪਮਾ' ਨਾਲ ਰੁਪਾਲੀ ਇਸ ਸਮੇਂ ਟੀਵੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਉਹ ਸ਼ੋਅ 'ਚ ਮੁੱਖ ਕਿਰਦਾਰ ਅਨੁਪਮਾ ਦੀ ਭੂਮਿਕਾ ਨਿਭਾ ਰਹੀ ਹੈ। ਪ੍ਰਸ਼ੰਸਕ ਉਸ ਨੂੰ ਕਾਫੀ ਪਸੰਦ ਕਰਦੇ ਹਨ। ਰੁਪਾਲੀ ਦੀ ਲੋਕਪ੍ਰਿਅਤਾ ਜ਼ਬਰਦਸਤ ਹੈ। ਉਸ ਨੂੰ ਇੰਸਟਾਗ੍ਰਾਮ 'ਤੇ 2.9 ਮਿਲੀਅਨ ਯਾਨੀ 20 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਕੱਲ੍ਹ ਹੀ ਅਦਾਕਾਰਾ ਨੇ ਮੁੰਬਈ 'ਚ ਆਪਣਾ 47ਵਾਂ ਜਨਮਦਿਨ ਮਨਾਇਆ।

ਇਹ ਖ਼ਬਰ ਵੀ ਪੜ੍ਹੋ : ਘਰ 'ਤੇ ਗੋਲੀਆਂ ਚੱਲਣ ਮਗਰੋਂ ਸਲਮਾਨ ਪਹੁੰਚੇ ਲੰਡਨ, ਬ੍ਰਿਟੇਨ ਦੇ MP ਬੈਰੀ ਗਾਰਡੀਨਰ ਨੇ ਲਿਖਿਆ- 'ਟਾਈਗਰ ਜ਼ਿੰਦਾ ਹੈ'

ਫ਼ਿਲਮ ਨਿਰਦੇਸ਼ਕ ਅਨਿਲ ਗਾਂਗੁਲੀ ਦੀ ਧੀ ਹੈ ਰੁਪਾਲੀ
ਰੁਪਾਲੀ ਫ਼ਿਲਮ ਨਿਰਦੇਸ਼ਕ ਅਨਿਲ ਗਾਂਗੁਲੀ ਦੀ ਧੀ ਹੈ। ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 7 ਸਾਲ ਦੀ ਉਮਰ 'ਚ ਕੀਤੀ ਸੀ। ਉਨ੍ਹਾਂ ਨੇ ਆਪਣੇ ਪਿਤਾ ਦੀ ਫ਼ਿਲਮ 'ਸਾਹਿਬ' 'ਚ ਪਹਿਲੀ ਭੂਮਿਕਾ ਨਿਭਾਈ ਸੀ ਪਰ ਰੂਪਾਲੀ ਨੂੰ 2003 'ਚ ਆਏ ਸੀਰੀਅਲ 'ਸੰਜੀਵਨੀ: ਏ ਮੈਡੀਕਲ ਬੂਨ' ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਅਦਾਕਾਰਾ ਨੇ 'ਬਿੱਗ ਬੌਸ' ਦੇ ਸੀਜ਼ਨ 1 'ਚ ਵੀ ਹਿੱਸਾ ਲਿਆ। ਰੁਪਾਲੀ 'ਸਾਰਾਭਾਈ ਵਰਸੇਸ ਸਾਰਾਭਾਈ' ਵਰਗੇ ਹਿੱਟ ਸ਼ੋਅ ਦਾ ਹਿੱਸਾ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ 2013 'ਚ ਸੀਰੀਅਲ 'ਪਰਵਰਿਸ਼' ਕਰਨ ਤੋਂ ਬਾਅਦ 7 ਸਾਲ ਦਾ ਬ੍ਰੇਕ ਲਿਆ ਸੀ। ਇਸ ਤੋਂ ਬਾਅਦ ਰੂਪਾਲੀ 'ਅਨੁਪਮਾ' ਨਾਲ ਟੀਵੀ ਦੀ ਦੁਨੀਆ 'ਚ ਵਾਪਸੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News