ਧੋਨੀ ਦਾ ਕਰਜ਼ ਉਤਾਰਨ ਦਾ ਮੌਕਾ ਖੁੰਝਿਆ ਗਾਂਗੁਲੀ

01/17/2020 1:46:52 AM

ਨਵੀਂ ਦਿੱਲੀ — ਇਕ ਸਮਾਂ ਸੀ ਜਦੋਂ ਮਹਿੰਦਰ ਸਿੰਘ ਧੋਨੀ ਟੀਮ ਇੰਡੀਆ ਦਾ ਕਪਤਾਨ ਸੀ ਤੇ ਉਸ ਨੇ ਸੌਰਭ ਗਾਂਗੁਲੀ ਨੂੰ ਉਸਦੇ ਆਖਰੀ ਟੈਸਟ ਦੇ ਆਖਰੀ ਦਿਨ ਭਾਰਤ ਦੀ ਕਪਤਾਨੀ ਸੰਭਾਲ ਕੇ ਸਨਮਾਨਜਨਕ ਵਿਦਾਈ ਦਾ ਮੌਕਾ ਦਿੱਤਾ ਸੀ ਪਰ ਅੱਜ ਗਾਂਗੁਲੀ ਬੀ. ਸੀ. ਸੀ. ਆਈ. ਦਾ ਮੁਖੀ ਹੈ ਤੇ ਉਹ 2008 ਵਿਚ ਆਪਣੇ ਆਖਰੀ ਮੈਚ ਵਿਚ ਧੋਨੀ ਤੋਂ ਮਿਲੇ ਕਰਜ਼ ਨੂੰ ਉਤਾਰਨ ਤੋਂ ਖੁੰਝ ਗਿਆ। ਭਾਰਤ ਨੂੰ ਦੋ ਵਾਰ ਵਿਸ਼ਵ ਕੱਪ ਜਿਤਾਉਣ ਵਾਲੇ ਧੋਨੀ ਨੂੰ ਇਸ ਤਰ੍ਹਾਂ ਕੇਂਦਰੀ ਕਰਾਰ ਵਿਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਉਸੇ ਤਰ੍ਹਾਂ ਉਹ ਘਟਨਾ ਯਾਦ ਆ ਜਾਂਦੀ ਹੈ, ਜਦੋਂ ਧੋਨੀ ਨੇ ਗਾਂਗੁਲੀ ਨੂੰ ਉਸਦੇ ਆਖਰੀ ਟੈਸਟ ਦੇ ਆਖਰੀ ਦਿਨ ਭਾਰਤ ਦੀ ਕਪਤਾਨੀ ਸੰਭਾਲਣ ਦਾ ਮੌਕਾ ਦਿੱਤਾ ਸੀ। ਗੱਲ 2008 ਵਿਚ ਆਸਟਰੇਲੀਆ ਵਿਰੁੱਧ ਨਾਗਪੁਰ ਟੈਸਟ ਦੀ ਹੈ। ਗਾਂਗੁਲੀ ਦਾ ਇਹ ਆਖਰੀ ਟੈਸਟ ਸੀ, ਉਸ ਨੇ ਚਾਰ ਟੈਸਟਾਂ ਦੀ ਇਸ ਸੀਰੀਜ਼ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਉਸਦੀ ਆਖਰੀ ਸੀਰੀਜ਼ ਹੋਵੇਗੀ। ਗਾਂਗੁਲੀ ਸੀਰੀਜ਼ ਦੇ ਚਾਰੇ ਟੈਸਟਾਂ ਵਿਚ ਖੇਡਿਆ ਤੇ ਉਸ ਨੇ ਕੁਲ 324 ਦੌੜਾਂ ਬਣਾਈਆਂ। ਗਾਂਗੁਲੀ ਨੇ ਨਾਗਪੁਰ ਵਿਚ ਆਪਣੇ ਆਖਰੀ ਟੈਸਟ ਵਿਚ 85 ਤੇ 0 ਦੇ ਸਕੋਰ ਕੀਤੇ। ਆਖਰੀ ਟੈਸਟ ਵਿਚ ਭਾਰਤ ਨੂੰ ਜਿੱਤ ਲਈ ਇਕ ਵਿਕਟ ਦੀ ਲੋੜ ਸੀ ਤੇ ਜਦੋਂ ਭਾਰਤੀ ਟੀਮ ਇਸ ਮੈਚ ਵਿਚ ਆਖਰੀ ਵਾਰ ਮੈਦਾਨ 'ਤੇ ਕਦਮ ਰੱਖ ਰਹੀ ਸੀ ਤਾਂ ਧੋਨੀ ਨੇ ਪਹਿਲਾਂ ਹੀ ਪਹਿਲ ਕਰਦੇ ਹੋਏ ਗਾਂਗੁਲੀ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਅਗਵਾਈ ਵਿਚ ਟੀਮ ਨੂੰ ਮੈਦਾਨ 'ਤੇ ਲਿਜਾਵੇ ਤੇ ਆਪਣੇ ਹਿਸਾਬ ਨਾਲ ਫੀਲਡ ਨੂੰ ਸਜਾਵੇ।

PunjabKesari
ਭਾਰਤ ਨੇ ਇਹ ਮੈਚ ਜਿੱਤ ਕੇ 2-0 ਨਾਲ ਬਾਰਡਰ-ਗਾਵਸਕਰ ਟਰਾਫੀ ਨੂੰ ਬਰਕਰਾਰ ਰੱਖਿਆ। ਭਾਰਤ ਦੇ ਸਭ ਤੋਂ ਸਫਲ ਕਪਤਾਨਾਂ 'ਚੋਂ ਇਕ ਗਾਂਗੁਲੀ ਨੂੰ ਧੋਨੀ ਨੇ ਆਖਰੀ ਟੈਸਟ ਵਿਚ ਸਨਮਾਨਜਕ ਵਿਦਾਈ ਦਾ ਮੌਕਾ ਦਿੱਤਾ, ਉਸ ਨੂੰ ਭਾਰਤੀ ਕ੍ਰਿਕਟ ਦਾ ਇਕ ਸੁਨਹਿਰੀ ਅਧਿਆਏ ਮੰਨਿਆ ਜਾਂਦਾ ਹੈ ਪਰ ਮੌਜੂਦਾ ਸਮੇਂ ਵਿਚ ਬੀ. ਸੀ. ਸੀ. ਆਈ. ਦਾ ਮੁਖੀ ਧੋਨੀ ਦੇ ਨਾਲ ਉਸ ਤਰ੍ਹਾਂ ਦਾ ਵਰਤਾਅ ਨਹੀਂ ਕਰ ਸਕਿਆ ਜਿਵੇਂ ਧੋਨੀ ਨੇ ਉਸਦੇ ਨਾਲ ਨਾਗਪੁਰ ਟੈਸਟ ਵਿਚ ਕੀਤਾ ਸੀ। ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਹਾਰਨ ਤੋਂ ਬਾਅਦ ਭਾਰਤ ਨੇ ਵੈਸਟਇੰਡੀਜ਼ ਦਾ ਦੌਰਾ ਕੀਤਾ ਸੀ ਤੇ ਇਸ ਤੋਂ ਬਾਅਦ ਘਰੇਲੂ ਧਰਤੀ 'ਤੇ ਦੱਖਣੀ ਅਫਰੀਕਾ, ਬੰਗਲਾਦੇਸ਼, ਵੈਸਟਇੰਡੀਜ਼, ਸ਼੍ਰੀਲੰਕਾ ਤੇ ਆਸਟਰੇਲੀਆ ਦੀ ਮੇਜਬਾਨੀ ਕੀਤੀ ਹੈ। ਆਸਟਰੇਲੀਆ ਦੇ ਨਾਲ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਚੁੱਕਿਆ ਹੈ। ਆਸਟਰੇਲੀਆ ਨਾਲ ਮੁਕਾਬਲੇ ਤੋਂ ਬਾਅਦ ਨਿਊਜ਼ੀਲੈਂਡ ਦੇ ਦੌਰੇ 'ਚ ਟੀ-20 ਸੀਰੀਜ਼ ਦੇ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਿਆ ਹੈ। ਧੋਨੀ ਨੂੰ ਇਸ ਸੀਰੀਜ਼ 'ਚ ਭਾਰਤੀ ਟੀਮ 'ਚ ਜਗ੍ਹਾ ਨਹੀਂ ਮਿਲੀ।


Gurdeep Singh

Content Editor

Related News