ਗਾਂਗੁਲੀ ਨੇ ਭਾਰਤੀ ਟੀਮ ਨੂੰ ਬਹੁਤ ਮਜ਼ਬੂਤ ਬਣਾਇਆ : ਨਾਸਿਰ ਹੁਸੈਨ

Thursday, May 14, 2020 - 01:35 AM (IST)

ਗਾਂਗੁਲੀ ਨੇ ਭਾਰਤੀ ਟੀਮ ਨੂੰ ਬਹੁਤ ਮਜ਼ਬੂਤ ਬਣਾਇਆ : ਨਾਸਿਰ ਹੁਸੈਨ

ਨਵੀਂ ਦਿੱਲੀ— ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਦਾ ਮੰਨਣਾ ਹੈ ਕਿ ਉਹ ਸੌਰਵ ਗਾਂਗੁਲੀ ਹੀ ਸੀ ਜਿਸ ਨੇ ਭਾਰਤੀ ਟੀਮ ਨੂੰ ਬੇਹੱਦ ਮਜ਼ਬੂਤ ਬਣਾਇਆ। ਸਾਬਕਾ ਕ੍ਰਿਕਟਰ ਨੇ ਇਕ ਇੰਟਰਵਿਊ 'ਚ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਇਕ ਵਧੀਆ ਟੀਮ ਮੰਨੀ ਜਾਂਦੀ ਸੀ ਪਰ ਜੇਕਰ ਖਿਡਾਰੀਆਂ ਦੇ ਰਵੀਏ 'ਚ ਕੋਈ ਬਦਲਾਅ ਆਇਆ ਤਾਂ ਉਸਦੇ ਪਿੱਛੇ ਸਿਰਫ ਇਕ ਹੱਥ ਹੈ, ਉਹ ਹੈ ਸੌਰਵ ਗਾਂਗੁਲੀ। ਨਾਸਿਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ 'ਚ ਅਜਹਰ, ਜਵਾਗਲ ਸ਼੍ਰੀਨਾਥ ਤੇ ਕੁਝ ਹੋਰ ਵਧੀਆ ਖਿਡਾਰੀ ਸਨ। ਸੌਰਵ ਤੋਂ ਪਹਿਲਾਂ ਭਾਰਤੀ ਟੀਮ ਵਧੀਆ ਸੀ ਪਰ ਤੁਹਾਨੂੰ ਪਤਾ ਹੈ ਕਿ ਗਾਂਗੁਲੀ ਹੀ ਉਹ ਵਿਅਕਤੀ ਸੀ ਜਿਸ ਨੇ ਭਾਰਤੀ ਟੀਮ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ। ਗਾਂਗੁਲੀ ਨੇ ਇਕ ਮਜ਼ਬੂਤ ਟੀਮ ਬਣਾਈ। 
ਗਾਂਗੁਲੀ ਨੇ 144 ਵਨ ਡੇ ਤੇ 49 ਟੈਸਟ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ। ਇੱਥੇ ਉਸ ਨੇ ਟੀਮ ਨੂੰ 76 ਵਨ ਡੇ ਤੇ 21 ਟੈਸਟ 'ਚ ਜਿੱਤ ਹਾਸਲ ਕਰਵਾਈ ਹੈ। ਇੰਗਲੈਂਡ ਦੇ ਇਸ ਸਾਬਕਾ ਕ੍ਰਿਕਟਰ ਨੇ ਵਿਰਾਟ ਕੋਹਲੀ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਭਾਰਤੀ ਟੀਮ ਸਭ ਤੋਂ ਜ਼ਿਆਦਾ ਫਿੱਟ ਟੀਮਾਂ 'ਚੋਂ ਇਕ ਹੈ। ਹਾਲਾਂਕਿ ਜਦੋਂ ਨਾਸਿਰ ਹੁਸੈਨ ਤੋਂ ਇਹ ਪੁੱਛਿਆ ਗਿਆ ਕਿ ਕਿਹੜੀ ਟੀਮ ਦੇ ਕਪਤਾਨ ਸਭ ਤੋਂ ਵਧੀਆ ਲੱਗਦੇ ਹਨ ਤਾਂ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਨਾਂ ਲਿਆ। ਕਿਉਂਕਿ ਨਿਊਜ਼ੀਲੈਂਡ ਦੇ ਰਿਕਾਰਡ ਆਪਣੇ ਘਰ 'ਚ ਸ਼ਾਨਦਾਰ ਹਨ ਤੇ ਭਾਰਤ ਵਿਰੁੱਧ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।


author

Gurdeep Singh

Content Editor

Related News