ਗੰਭੀਰ ਨੇ ਜਡੇਜਾ ਨੂੰ ਦੱਸਿਆ ਦੁਨੀਆ ਦਾ ਸਰਵਸ਼੍ਰੇਸਠ ਫੀਲਡਰ

06/19/2020 7:37:32 PM

ਨਵੀਂ ਦਿੱਲੀ- ਭਾਰਤ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਦੁਨੀਆ ਦਾ ਸਰਵਸ਼੍ਰੇਸਠ ਫੀਲਡਰ ਦੱਸਿਆ ਹੈ। ਸਟਾਰ ਸਪੋਰਟਸ ਪ੍ਰੋਗਰਾਮ 'ਕ੍ਰਿਕਟ ਕਨੇਕਟੇਡ' 'ਚ ਗੰਭੀਰ ਨੇ ਕਿਹਾ ਕਿ ਜਡੇਜਾ ਦੁਨੀਆ ਦੇ ਸਰਵਸ਼੍ਰੇਸਠ ਫੀਲਡਰ ਹਨ। ਮੇਰੇ ਹਿਸਾਬ ਨਾਲ ਇਸ ਸਮੇਂ ਕ੍ਰਿਕਟ ਵਿਚ ਉਸ ਤੋਂ ਬਿਹਤਰੀਨ ਫੀਲਡਰ ਕੋਈ ਨਹੀਂ ਹੈ। ਭਾਵੇ ਉਹ ਸਲਿਪ ਜਾਂ ਗਲੀ 'ਚ ਫੀਲਡਿੰਗ ਨਹੀਂ ਕਰਦੇ ਪਰ ਗੇਂਦ ਨੂੰ ਥ੍ਰੋਅ ਕਰਨ 'ਚ ਇਸ ਸਮੇਂ ਉਸਦਾ ਕੋਈ ਮੇਲ ਨਹੀਂ ਹੈ। ਗੰਭੀਰ ਨੇ ਕਿਹਾ ਕਿ ਉਸਦੇ ਵਰਗਾ ਆਊਟਫੀਲਡ ਕੋਈ ਕਵਰ ਨਹੀਂ ਕਰਦਾ। ਉਨ੍ਹਾਂ ਤੋਂ ਤੁਸੀਂ ਪੁਆਇੰਟ ਜਾਂ ਕਵਰ ਕੀਤੇ ਵੀ ਫੀਲਡਿੰਗ ਕਰਵਾ ਸਕਦੇ ਹੋ। ਗੇਂਦ ਨੂੰ ਕੈਚ ਕਰਨ 'ਚ ਉਸਦਾ ਜਵਾਬ ਨਹੀਂ। ਜਡੇਜਾ ਬਿਨਾ ਸ਼ੱਕ ਦੁਨੀਆ ਦੇ ਸਰਵਸ਼੍ਰੇਸਠ ਫੀਲਡਰ ਹਨ।

PunjabKesari


Gurdeep Singh

Content Editor

Related News