ਭੁੱਲਰ ਕਵੀਂਸ ਕੱਪ ''ਚ 6 ਅੰਡਰ ਦੇ ਕਾਰਡ ਨਾਲ ਤੀਜੇ ਸਥਾਨ ''ਤੇ
Saturday, Jun 30, 2018 - 09:02 AM (IST)

ਪਟਾਇਆ— ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਕਵੀਂਸ ਕੱਪ ਦੇ ਦੂਜੇ ਦੌਰ 'ਚ 6 ਅੰਡਰ 65 ਦਾ ਕਾਰਡ ਖੇਡਿਆ ਜਿਸ ਨਾਲ ਉਹ ਬੀਤੀ ਰਾਤ ਸੰਯੁਕਤ ਤੌਰ 'ਤੇ 25ਵੇਂ ਸਥਾਨ ਤੋਂ ਛਲਾਂਗ ਲਗਾ ਕੇ ਸੰਯੁਕਤ ਤੀਜੇ ਸਥਾਨ 'ਤੇ ਪਹੁੰਚ ਗਏ। ਏਸ਼ੀਆਈ ਟੂਰ ਦੇ ਅੱਠ ਵਾਰ ਦੇ ਜੇਤੂ ਭੁੱਲਰ ਦਾ ਕੁੱਲ ਸਕੋਰ 9 ਅੰਡਰ 133 ਦਾ ਹੋ ਗਿਆ ਹੈ।
ਕੋਰੀਆਈ-ਅਮਰੀਕੀ ਸਿਹਵਾਨ ਕਿਮ ਥਾਈਲੈਂਡ ਦੇ ਜੈਜ ਜਾਨੇਵਾਟਨਾਨੋਂਦ ਦੇ ਨਾਲ ਤਿੰਨ ਸ਼ਾਟ ਦੀ ਬੜ੍ਹਤ ਬਣਾਏ ਹਨ। ਹੋਰਨਾਂ ਭਾਰਤੀਆਂ 'ਚ ਰਾਸ਼ਿਦ ਖਾਨ (67) 6 ਅੰਡਰ 136 ਦੇ ਨਾਲ ਸੰਯੁਕਤ 13ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਹਨੀ ਬੈਸ਼ਯ ਅਤੇ ਐੱਸ. ਚਿੱਕਾਰੰਗਪੱਪਾ (68) ਚਾਰ ਅੰਡਰ 138 ਦੇ ਕੁੱਲ ਸਕੋਰ ਦੇ ਨਾਲ ਸੰਯੁਕਤ 40ਵੇਂ ਸਥਾਨ 'ਤੇ ਪਹੁੰਚ ਗਏ ਹਨ। ਖਲਿਨ ਜੋਸ਼ੀ ਅਤੇ ਹਿੰਮਤ ਰਾਏ ਸੰਯੁਕਤ 52ਵੇਂ ਜਦਕਿ ਵਿਰਾਜ ਮਾਦੱਪਾ ਵੀ ਕੱਟ 'ਚ ਪ੍ਰਵੇਸ਼ ਕਰਨ 'ਚ ਸਫਲ ਰਹੇ। ਜਦਕਿ ਜੀਵ ਮਿਲਖਾ ਸਿੰਘ ਅਤੇ ਚਿਰਾਗ ਕੁਮਾਰ ਕੱਟ 'ਚ ਜਗ੍ਹਾ ਬਣਾਉਣ ਤੋਂ ਖੁੰਝੇ ਗਏ।