ਕ੍ਰੇਡਿਟ ਕਾਰਡ ਲਿਮਿਟ ਵਧਾਉਣ ਦੇ ਨਾਂ ’ਤੇ 99,425 ਰੁਪਏ ਦੀ ਠੱਗੀ
Thursday, Dec 25, 2025 - 03:56 PM (IST)
ਫਰੀਦਕੋਟ (ਰਾਜਨ) :‘ਸਾਈਬਰ ਕਰਾਈਮ ਫਰੀਦਕੋਟ ਵੱਲੋਂ ਧਾਰਾ 318(4) ਬੀ ਐੱਨ.ਐੱਸ. ਤੇ 66(D) ਆਈ.ਟੀ. ਐਕਟ 2008 ਦੇ ਤਹਿਤ ਸ਼ਹਿਰ ਨਿਵਾਸੀ ਮਹਿਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਮਹਿਲਾ ਨਿਵਾਸੀ ਮਿਸਤਰੀਆਂ ਵਾਲੀ ਗਲੀ ਫਰੀਦਕੋਟ ਨੂੰ ਨਾਮਲੂਮ ਵਿਅਕਤੀ ਵੱਲੋਂ ਉਸ ਦੇ ਫੋਨ ’ਤੇ ਬੈਂਕ ਦੇ ਕ੍ਰੇਡਿਟ ਕਾਰਡ ਦੀ ਲਿਮਿਟ ਵਧਾਉਣ ਦੀ ਕਾਲ ਕਰਕੇ ਉਸ ਦੇ ਕ੍ਰੇਡਿਟ ਕਾਰਡ ਵਿੱਚੋਂ 99 , 425 ਰੁਪਏ ਕਢਵਾ ਲਏ, ਜਿਸ ’ਤੇ ਉਕਤ ਮਹਿਲਾ ਦੀ ਸ਼ਿਕਾਇਤ ’ਤੇ ਸਾਈਬਰ ਕਰਾਈਮ ਦੇ ਇੰਸਪੈਕਟਰ ਗੁਰਾਦਿੱਤਾ ਸਿੰਘ ਵੱਲੋਂ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
