Year Ender: ਸਰਕਾਰ ਦਾ ਕਮਾਊ ਪੁੱਤ ਬਣੀ ਜਲੰਧਰ ਟ੍ਰੈਫਿਕ ਪੁਲਸ, 364 ਦਿਨਾਂ ’ਚ 92 ਹਜ਼ਾਰ ਚਲਾਨ ਤੇ ਵਸੂਲੇ 6 ਕਰੋੜ ਰੁ
Wednesday, Dec 31, 2025 - 12:57 PM (IST)
ਜਲੰਧਰ (ਜਸਪ੍ਰੀਤ ਸਿੰਘ)-ਕਮਿਸ਼ਨਰੇਟ ਪੁਲਸ ਜਲੰਧਰ ਨੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਅਨੁਸ਼ਾਸਿਤ ਡਰਾਈਵਿੰਗ ਨੂੰ ਹੱਲਾਸ਼ੇਰੀ ਦੇਣ ਦੇ ਮੰਤਵ ਨਾਲ ਸਾਲ 2025 ਵਿਚ ਸਖ਼ਤ ਟ੍ਰੈਫਿਕ ਐਨਫੋਰਸਮੈਂਟ ਮੁਹਿੰਮ ਚਲਾਈ। 1 ਜਨਵਰੀ ਤੋਂ 30 ਦਸੰਬਰ 2025 ਤਕ ਈ. ਆਰ. ਐੱਸ. (ਟ੍ਰੈਫਿਕ ਪੁਲਸ ਅਤੇ ਪੀ. ਸੀ. ਆਰ.) ਟੀਮਾਂ ਨੇ ਲਗਭਗ 92 ਹਜ਼ਾਰ ਚਲਾਨ ਕੀਤੇ, ਜਿਨ੍ਹਾਂ ਤੋਂ ਲਗਭਗ 6 ਕਰੋੜ ਰੁਪਏ ਦਾ ਮਾਲੀਆ ਪੰਜਾਬ ਸਰਕਾਰ ਨੂੰ ਮਿਲਿਆ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ (ਆਈ. ਪੀ. ਐੱਸ.) ਦੇ ਨਿਰਦੇਸ਼ਾਂ ’ਤੇ ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤੀ ਅੱਗੇ ਵੀ ਜਾਰੀ ਰਹੇਗੀ। ਧੁੰਦ ਅਤੇ ਠੰਡ ਦੇ ਮੌਸਮ ਨੂੰ ਵੇਖਦੇ ਹੋਏ ਦਿਨ ਅਤੇ ਰਾਤ ਸਮੇਂ ਡ੍ਰੰਕ ਐਂਡ ਡਰਾਈਵ ਖ਼ਿਲਾਫ਼ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ High Alert! ਚੱਪੇ-ਚੱਪੇ 'ਤੇ ਪੁਲਸ ਤਾਇਨਾਤ, ਨਵੇਂ ਸਾਲ ਨੂੰ ਲੈ ਕੇ ਹੋਏ ਮਹਤੱਵਪੂਰਨ ਬਦਲਾਅ

7,500 ਵਾਹਨ ਇੰਪਾਊਂਡ
ਟ੍ਰੈਫਿਕ ਨਿਯਮਾਂ ਦੀ ਅਣਦੇਖੀ ’ਤੇ 7,500 ਵਾਹਨਾਂ ਨੂੰ ਇੰਪਾਊਂਡ ਕੀਤਾ ਗਿਆ, ਜਿਨ੍ਹਾਂ ਵਿਚ 1,107 ਈ-ਰਿਕਸ਼ਾ/ਆਟੋ ਸ਼ਾਮਲ ਹਨ, ਜਿਨ੍ਹਾਂ ਨੂੰ ਬਿਨਾਂ ਜਾਇਜ਼ ਕਾਗਜ਼ਾਤ ਦੇ ਚੱਲਣ ’ਤੇ ਬੰਦ ਕੀਤਾ ਗਿਆ।
ਸਾਲ 2025 ’ਚ ਕੀਤੇ ਗਏ ਚਲਾਨਾਂ ਦੀ ਸੂਚੀ
ਰੌਂਗ ਪਾਰਕਿੰਗ : 20,455
ਬਿਨਾਂ ਹੈਲਮੇਟ : 16,402
ਰੈੱਡ ਲਾਈਟ ਜੰਪ : 8,119
ਬਿਨਾਂ ਲਾਇਸੈਂਸ : 4,105
ਰੌਂਗ ਸਾਈਡ ਡਰਾਈਵਿੰਗ : 4,109
ਓਵਰ ਸਪੀਡ : 3,404
ਡ੍ਰੰਕ ਐਂਡ ਡਰਾਈਵ : 978
ਹਾਈ ਸਕਿਓਰਿਟੀ ਨੰਬਰ ਪਲੇਟ ਦੇ ਬਿਨਾਂ : 2,985
ਪੁਲਸ ਨਾਲ ਦੁਰਵਿਵਹਾਰ (ਡਿਸਓਬੇਅ) : 7,656

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਚੱਲੀਆਂ ਗੋਲ਼ੀਆਂ! ਪੁਲਸ ਨੇ ਕਰ 'ਤਾ ਐਨਕਾਊਂਟਰ
ਪੁਲਸ ਦੀ ਸ਼ਹਿਰ ਵਾਸੀਆਂ ਨੂੰ ਅਪੀਲ
ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਦੇਣ ਤਾਂ ਕਿ ਕਿਸੇ ਛੋਟੀ ਜਿਹੀ ਗਲਤੀ ਨਾਲ ਕੋਈ ਵੱਡਾ ਜਾਨਲੇਵਾ ਹਾਦਸਾ ਨਾ ਹੋਵੇ। ਹੁਣ ਦੇਖਣਾ ਹੋਵੇਗਾ ਕਿ ਸ਼ਹਿਰ ਵਾਸੀ ਟ੍ਰੈਫਿਕ ਨਿਯਮਾਂ ਪ੍ਰਤੀ ਕਿੰਨੀ ਜਾਗਰੂਕਤਾ ਦਿਖਾਉਂਦੇ ਹਨ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਵਿਚ ਪੁਲਸ ਦਾ ਕਿੰਨਾ ਸਹਿਯੋਗ ਕਰਦੇ ਹਨ।





ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ RTA ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤ 'ਚ ਮੌਤ, ਬਾਥਰਮ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
