ਸਾਥੀਆਨ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਬੰਗ ਦਿੱਲੀ ਜਿੱਤਿਆ
Monday, Aug 05, 2019 - 09:55 AM (IST)

ਨਵੀਂ ਦਿੱਲੀ— ਸਾਬਕਾ ਚੈਂਪੀਅਨ ਦਬੰਗ ਦਿੱਲੀ ਟੀ.ਟੀ.ਸੀ. ਨੇ ਐਤਵਾਰ ਨੂੰ ਇੱਥੇ ਅਲਟੀਮੇਟ ਟੇਬਲ ਟੈਨਿਸ ਲੀਗ 'ਚ ਇਕ ਹੋਰ ਜਿੱਤ ਨਾਲ ਸੈਮੀਫਾਈਨਲ 'ਚ ਜਗ੍ਹਾ ਲਗਭਗ ਪੱਕੀ ਕਰ ਲਈ। ਦਬੰਗ ਦਿੱਲੀ ਨੇ ਆਰ.ਪੀ.-ਐੱਮ.ਜੀ. ਮੋਵਰਿਕਸ ਕੋਲਕਾਤਾ ਨੂੰ 10-5 ਨਾਲ ਹਰਾਇਆ।
ਦਬੰਗ ਦਿੱਲੀ ਅਤੇ ਯੂ ਮੁੰਬਾ 33-33 ਅੰਕਾਂ ਦੇ ਨਾਲ ਚੋਟੀ 'ਤੇ ਚਲ ਰਹੇ ਹਨ। ਦਬੰਗ ਦਿੱਲੀ ਦੀ ਜਿੱਤ 'ਚ ਦੁਨੀਆ ਦੇ 30ਵੇਂ ਨੰਬਰ ਦੇ ਖਿਡਾਰੀ ਜੀ. ਸਾਥੀਆਨ ਦੀ ਅਹਿਮ ਭੂਮਿਕਾ ਰਹੀ ਜਿਨ੍ਹਾਂ ਨੇ 6 'ਚੋਂ ਪੰਜ ਅੰਕ ਜੁਟਾਏ। ਸਾਥੀਆਨ ਨੇ ਪੁਰਸ਼ ਸਿੰਗਲ 'ਚ 3-0 ਦੀ ਜਿੱਤ ਦਰਜ ਕਰਨ ਦੇ ਬਾਅਦ ਬਰਨਾਡੇਟ ਸਕੋਜ਼ ਦੇ ਨਾਲ ਮਿਲ ਕੇ ਮਿਕਸਡ ਮੁਕਾਬਲਾ 2-1 ਨਾਲ ਜਿੱਤਿਆ ਅਤੇ ਦਬੰਗ ਦਿੱਲੀ ਦੀ ਸੌਖੀ ਜਿੱਤ ਦਾ ਮੰਚ ਤਿਆਰ ਕੀਤਾ।