ਸਾਥੀਆਨ ITTF ਵਿਸ਼ਵ ਕੱਪ ਤੋਂ ਬਾਹਰ
Saturday, Nov 30, 2019 - 04:41 PM (IST)

ਚੇਂਗਡੂ— ਜੀ ਸਾਥੀਆਨ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਟਿਮੋ ਬੋਲ ਤੋਂ ਹਾਰ ਕੇ ਕੌਮਾਂਤਰੀ ਟੇਬਲ ਟੈਨਿਸ ਮਹਾਸੰਘ ਦੇ ਪੁਰਸ਼ ਵਰਲਡ ਕੱਪ ਤੋਂ ਬਾਹਰ ਹੋ ਗਏ। ਦੁਨੀਆ ਦੇ 30ਵੇਂ ਨੰਬਰ ਦੇ ਖਿਡਾਰੀ ਸਾਥੀਆਨ ਨੂੰ ਜਰਮਨ ਖਿਡਾਰੀ ਦੇ ਹੱਥੋਂ ਪ੍ਰੀ ਕੁਆਰਟਰ ਫਾਈਨਲ 'ਚ 11-7, 8-11, 5-11, 11-9, 11-8 ਨਾਲ ਹਾਰ ਝਲਣੀ ਪਈ। ਇਸ ਤੋਂ ਪਹਿਲਾਂ ਸਾਥੀਆਨ ਨੇ ਫਰਾਂਸ ੇਦ ਸਿਮੋਨ ਗਾਊਜੀ, ਦੁਨੀਆ ਦੇ 24ਵੇਂ ਨੰਬਰ ਦੇ ਖਿਡਾਰੀ ਡੈਨਮਾਰਕ ਦੇ ਗ੍ਰੋਥ ਜਾਨਥਨ ਨੂੰ ਹਰਾਇਆ ਸੀ।