ਪੂਰੀ ਤਰ੍ਹਾਂ ਨਾਲ ਫਿੱਟ ਤੇ ਰਾਸ਼ਟਰੀ ਟੀਮ ’ਚ ਵਾਪਸੀ ਲਈ ਤਿਆਰ ਹਾਂ : ਦੀਪਕ ਚਾਹਰ

Tuesday, Sep 19, 2023 - 09:20 PM (IST)

ਨਵੀਂ ਦਿੱਲੀ (ਭਾਸ਼ਾ)– ਭਾਰਤੀ ਟੀਮ ਦਾ ਸਵਿੰਗ ਗੇਂਦਬਾਜ਼ ਦੀਪਕ ਚਾਹਰ ਸੱਟ ਤੋਂ ਉੱਭਰ ਕੇ ਪੂਰੀ ਤਰ੍ਹਾਂ ਨਾਲ ਫਿੱਟ ਹੈ ਤੇ ਰਾਸ਼ਟਰੀ ਟੀਮ ਵਿਚ ਸੱਦੇ ਦਾ ਇੰਤਜ਼ਾਰ ਰਿਹਾ ਹੈ। ਦੀਪਕ ਨੇ ਮੰਗਲਵਾਰ ਨੂੰ ਕਿਹਾ ਕਿ ਹਰ ਕ੍ਰਿਕਟਰ ਦੀ ਤਰ੍ਹਾਂ ਉਸਦਾ ਸੁਪਨਾ ਵੀ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਹੈ।

ਭਾਰਤ ਲਈ 37 ਮੈਚ (13 ਵਨ ਡੇ ਤੇ 24 ਟੀ-20 ਕੌਮਾਂਤਰੀ) ਖੇਡ ਚੁੱਕੇ ਇਸ ਖਿਡਾਰੀ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਨਾਲ ਫਿੱਟ ਹਾਂ ਤੇ ਰਾਸ਼ਟਰੀ ਟੀਮ ਵਿਚ ਵਾਪਸੀ ਲਈ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਹਾਲ ਹੀ ਵਿਚ ਆਰ. ਪੀ. ਐੱਲ. (ਰਾਜਸਥਾਨ ਪ੍ਰੀਮੀਅਰ ਲੀਗ) ਟੂਰਨਾਮੈਂਟ ਖੇਡਿਆ ਹੈ। ਐਤਵਾਰ ਨੂੰ ਮੈਂ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਸੀ। 

ਇਹ ਵੀ ਪੜ੍ਹੋ : 16 ਸਾਲ ਪਹਿਲਾਂ ਅੱਜ ਦੇ ਹੀ ਦਿਨ ਯੁਵਰਾਜ ਨੇ 6 ਗੇਂਦਾਂ ‘ਚ 6 ਛੱਕੇ ਜੜ ਬਣਾਇਆ ਸੀ ਵਿਸ਼ਵ ਰਿਕਾਰਡ

ਭਾਰਤੀ ਟੀਮ ਏਸ਼ੀਆਈ ਖੇਡਾਂ ਲਈ ਚੀਨ ਜਾ ਰਹੀ ਹੈ, ਮੈਂ ਉਸਦੇ ਨਾਲ ਅਭਿਆਸ ਕਰ ਰਿਹਾ ਸੀ। ਆਪਣੇ ਕੌਮਾਂਤਰੀ ਕਰੀਅਰ ਦੌਰਾਨ ਜ਼ਿਆਦਾਤਰ ਸਮੇਂ ਤਕ ਸੱਟ ਕਾਰਨ ਟੀਮ ਵਿਚੋਂ ਬਾਹਰ ਰਹਿਣ ਵਾਲੇ ਦੀਪਕ ਦਾ ਮੰਨਣਾ ਹੈ ਕਿ ਖਿਡਾਰੀ ਨੂੰ ਨਿਰਾਸ਼ ਹੋਣ ਦੀ ਜਗ੍ਹਾ ਅਜਿਹੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ।

ਦਸੰਬਰ 2022 'ਚ ਭਾਰਤ ਲਈ ਆਪਣਾ ਆਖਰੀ ਮੈਚ ਖੇਡਣ ਵਾਲੇ 31 ਸਾਲਾ ਗੇਂਦਬਾਜ਼ ਨੇ ਕਿਹਾ, 'ਕਿਸੇ ਖਿਡਾਰੀ ਲਈ ਨਿਰਾਸ਼ ਹੋਣਾ ਚੰਗੀ ਗੱਲ ਨਹੀਂ ਹੈ। ਜੋ ਤੁਹਾਡੇ ਹੱਥ ਵਿੱਚ ਨਹੀਂ ਹੈ, ਤੁਸੀਂ ਉਸ ਨੂੰ ਕਾਬੂ ਨਹੀਂ ਕਰ ਸਕਦੇ। ਫਿੱਟ ਰਹਿਣਾ ਅਤੇ ਟੀਮ ਲਈ ਉਪਲਬਧ ਰਹਿਣਾ ਮੇਰੇ ਵੱਸ ਵਿਚ ਹੈ। ਮੈਂ ਇਸ ਮਾਮਲੇ 'ਚ ਤਿਆਰ ਹਾਂ ਅਤੇ ਜਦੋਂ ਵੀ ਮੈਨੂੰ ਮੌਕਾ ਮਿਲੇਗਾ ਟੀਮ ਲਈ 100 ਫੀਸਦੀ ਦੇਵਾਂਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News