ਫਰੈਂਚ ਓਪਨ : ਕਾਰਲੋਸ ਅਲਕਰਾਜ਼ ਨੇ ਦਰਜ ਕੀਤੀ ਸੌਖੀ ਜਿੱਤ, ਕੋਬੋਲੀ ਨੂੰ ਹਰਾਇਆ
Wednesday, May 31, 2023 - 02:04 PM (IST)

ਪੈਰਿਸ : ਵਿਸ਼ਵ ਨੰਬਰ ਇਕ ਕਾਰਲੋਸ ਅਲਕਰਾਜ਼ ਨੇ ਫਰੈਂਚ ਓਪਨ ਵਿਚ ਜੇਤੂ ਸ਼ੁਰੂਆਤ ਕਰਦੇ ਹੋਏ ਇਟਾਲੀਅਨ ਕੁਆਲੀਫਾਇਰ ਫਲਾਵੀਓ ਕੋਬੋਲੀ ਨੂੰ ਪਹਿਲੇ ਗੇੜ ਵਿਚ ਸਿੱਧੇ ਸੈੱਟਾਂ ਵਿਚ 6-0, 6-2, 7-5 ਨਾਲ ਹਰਾ ਕੇ ਆਪਣੇ ਵਿਰੋਧੀਆਂ ਨੂੰ ਚੇਤਾਵਨੀ ਦੇ ਦਿੱਤੀ ਹੈ। ਫਰੈਂਚ ਓਪਨ ਵਿਚ ਅਲਕਰਾਜ਼ ਨੂੰ ਸਿਖਰਲਾ ਦਰਜਾ ਦਿੱਤਾ ਗਿਆ ਹੈ।
ਇਸ ਸਾਲ ਜਨਵਰੀ ਵਿਚ ਪੈਰ ਵਿਚ ਸੱਟ ਕਾਰਨ ਆਸਟ੍ਰੇਲੀਅਨ ਓਪਨ ਵਿਚ ਨਹੀਂ ਖੇਡਣ ਵਾਲੇ 20 ਸਾਲਾ ਅਲਕਰਾਜ਼ ਆਪਣੇ ਪਹਿਲੇ ਗਰੈਂਡ ਸਲੈਮ ਮੈਚ ਵਿਚ ਪੂਰੇ ਰੰਗ ਵਿਚ ਦਿਖੇ ਤੇ ਪਹਿਲੇ ਸੈੱਟ ਤੋਂ ਹੀ ਕੋਬੋਲੀ 'ਤੇ ਦਬਦਬਾ ਬਣਾਈ ਰੱਖਿਆ। ਇਸ ਸਾਲ ਕਲੇ ਕੋਰਟ 'ਤੇ ਮੈਡਿ੍ਡ ਤੇ ਬਾਰਸੀਲੋਨਾ ਓਪਨ ਜਿੱਤਣ ਵਾਲੇ ਅਲਕਰਾਜ਼ ਨੂੰ ਤੀਜੇ ਸੈੱਟ ਵਿਚ ਇਟਾਲੀਅਨ ਖਿਡਾਰੀ ਨੇ ਥੋੜ੍ਹੀ ਟੱਕਰ ਦਿੱਤੀ ਪਰ ਸਪੈਨਿਸ਼ ਖਿਡਾਰੀ ਨੇ ਇਹ ਵੀ ਸੈੱਟ ਆਪਣੇ ਨਾਂ ਕੀਤਾ। ਦੂਜੇ ਗੇੜ ਵਿਚ ਅਲਕਰਾਜ਼ ਦਾ ਸਾਹਮਣਾ ਜਾਪਾਨ ਦੇ ਤਾਰੋ ਡੇਨੀਅਲ ਨਾਲ ਹੋਵੇਗਾ ਜਿਨ੍ਹਾਂ ਨੇ ਪਹਿਲੇ ਗੇੜ ਵਿਚ ਆਸਟ੍ਰੇਲੀਆ ਦੇ ਕ੍ਰਿਸਟੋਫਰ ਓ ਕੋਨੇਲ 'ਤੇ 6-0, 6-2, 6-4 ਨਾਲ ਜਿੱਤ ਦਰਜ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।