ਸੁਖਬੀਰ ਬਾਦਲ ਕੈਨੇਡੀਅਨ ਚੋਣਾਂ 'ਚ ਲਿਬਰਲ ਪਾਰਟੀ ਦੀ ਜਿੱਤ ਤੋਂ ਸਬਕ ਲੈ ਕੇ ਅਸਤੀਫ਼ਾ ਦੇਣ : ਪੀਰਮੁਹੰਮਦ

Thursday, May 01, 2025 - 12:11 AM (IST)

ਸੁਖਬੀਰ ਬਾਦਲ ਕੈਨੇਡੀਅਨ ਚੋਣਾਂ 'ਚ ਲਿਬਰਲ ਪਾਰਟੀ ਦੀ ਜਿੱਤ ਤੋਂ ਸਬਕ ਲੈ ਕੇ ਅਸਤੀਫ਼ਾ ਦੇਣ : ਪੀਰਮੁਹੰਮਦ

ਜੈਤੋ (ਰਘੂਨੰਦਨ ਪਰਾਸ਼ਰ) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਫਿਰ ਸਲਾਹ ਦਿੰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਕਤ ਦੀ ਨਜ਼ਾਕਤ ਸਮਝਦਿਆਂ ਪਾਰਟੀ ਅਤੇ ਦੇਸ਼ ਦੇ ਹਿੱਤ ਵਿੱਚ ਅਸਤੀਫਾ ਦੇ ਕੇ ਤਿਆਗ ਦੀ ਭਾਵਨਾ ਦਿਖਾ ਕੇ ਮੁੜ ਚੌਥੀ ਵਾਰ ਆਪਣੀ ਲਿਬਰਲ ਪਾਰਟੀ ਨੂੰ ਜਿੱਤ ਦਿਵਾਈ, ਉਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਆਪਣੀ ਕਬਜ਼ਾ ਬਿਰਤੀ ਦਾ ਤਿਆਗ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨ੍ਹਣ ਲਈ ਤਿਆਗ ਦੀ ਭਾਵਨਾ ਤਹਿਤ ਤੁਰੰਤ ਅਸਤੀਫਾ ਦੇ ਕੇ ਪੰਥਕ ਪਾਰਟੀ ਦੀ ਚੜ੍ਹਦੀ ਕਲਾ ਲਈ ਅੱਗੇ ਆਉਣ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ! ਲੋਕਾਂ ਨੇ ਕੁੱਟ-ਕੁੱਟ ਮਾਰ'ਤਾ ਪ੍ਰਵਾਸੀ ਨੌਜਵਾਨ, ਅੱਧੀ ਰਾਤੀਂ ਕਰਨ ਲੱਗਿਆ ਸੀ ਕਾਂਡ 

ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਮਾਰਕ ਕਾਰਨੀ ਦੀ ਅਗਵਾਈ ਵਿੱਚ ਕੈਨੇਡਾ ਦੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦਾ ਦੁਬਾਰਾ ਸਤ੍ਹਾ ਵਿੱਚ ਆਉਣਾ ਅਕਾਲੀ ਦਲ ਲਈ ਬਹੁਤ ਵੱਡਾ ਸਬਕ ਹੈ ਕਿ ਜੇਕਰ ਕਿਸੇ ਲੀਡਰ ਕਰਕੇ ਪਾਰਟੀ ਨੂੰ ਨੁਕਸਾਨ ਹੁੰਦਾ ਹੋਵੇ ਤਾਂ ਲੀਡਰ ਬਦਲਣ ਨਾਲ ਪਾਰਟੀ ਦੁਬਾਰਾ ਸਤ੍ਹਾ ਵਿੱਚ ਆ ਸਕਦੀ ਹੈ। ਉਨ੍ਹਾਂ ਕਿਹਾ ਕਿ 6 ਹਫ਼ਤੇ ਪਹਿਲਾਂ ਨਵਾਂ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਬਣਾਉਣ ਨਾਲ ਅਗਲੀ ਪਾਰੀ ਫਿਰ ਲਿਬਰਲ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ। ਪੀਰਮੁਹੰਮਦ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ 2025 ਵਿੱਚ ਚੁਣੇ ਗਏ 22 ਪੰਜਾਬੀ ਸੰਸਦ ਮੈਂਬਰਾਂ ਅਨੀਤਾ ਆਨੰਦ, ਬਰਦੀਸ਼ ਚੱਗੜ, ਰੂਬੀ ਸਹੋਤਾ, ਮਨਿੰਦਰ ਸਿੱਧੂ, ਅਮਨਦੀਪ ਸੋਢੀ, ਸੁੱਖ ਧਾਲੀਵਾਲ, ਰਣਦੀਪ ਸਰਾਏ, ਅੰਜੂ ਢਿੱਲੋਂ, ਇਕਵਿੰਦਰ ਸਿੰਘ ਗਹੀਰ, ਜਸਰਾਜ ਹੱਲਣ, ਦਲਵਿੰਦਰ ਗਿੱਲ, ਅਮਨਪ੍ਰੀਤ ਗਿੱਲ, ਅਰਪਨ ਖੰਨਾ, ਟਿਮ ਉੱਪਲ, ਪਰਮ ਗਿੱਲ, ਅਮਰ ਸਿੰਘ ਗਿੱਲ, ਅਮਰ ਸਿੰਘ ਮਹਿਰਾਜ, ਹਰਜੀਤ ਸਿੰਘ ਗਿੱਲ, ਸੁਖਦੀਪ ਕੰਗ, ਗੁਰਬਖਸ਼ ਸੈਣੀ ਅਤੇ ਪਰਮ ਬੈਂਸ ਨੂੰ ਹਾਰਦਿਕ ਮੁਬਾਰਕਾਂ ਦਿੱਤੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News