ਫ੍ਰੈਂਚ ਓਪਨ : ਦੋ ਸੈੱਟ ਹਾਰ ਜਾਣ ਤੋਂ ਬਾਅਦ ਜੋਕੋਵਿਚ ਦੀ ਸ਼ਾਨਦਾਰ ਵਾਪਸੀ
Tuesday, Jun 08, 2021 - 02:26 AM (IST)
ਪੈਰਿਸ- ਵਿਸ਼ਵ ਦਾ ਨੰਬਰ ਇਕ ਖਿਡਾਰੀ ਅਤੇ ਚੋਟੀ ਦਰਜਾ ਪ੍ਰਾਪਤ ਸਰਬੀਆ ਦਾ ਨੋਵਾਕ ਜੋਕੋਵਿਚ ਇਟਲੀ ਦੇ ਲੋਰੇਂਜੋ ਸੁਮੇਟੀ ਤੋਂ ਪਹਿਲੇ ਦੋ ਸੈੱਟ ਹਾਰ ਗਿਆ ਸੀ ਪਰ ਇਸ ਤੋਂ ਬਾਅਦ ਉਸ ਨੇ ਧਮਾਕੇਦਾਰ ਵਾਪਸੀ ਕਰਦੇ ਹੋਏ 6-7, 6-7, 6-1, 6-0, 4-0 ਨਾਲ ਜਿੱਤ ਹਾਸਲ ਕਰਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਜੋਕੋਵਿਚ ਨੇ ਆਪਣੇ ਸ਼ਾਨਦਾਰ ਕਰੀਅਰ ਵਿਚ ਪੰਜਵੀਂ ਵਾਰ ਦੋ ਸੈੱਟਾਂ ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਜਿੱਤ ਹਾਸਲ ਕੀਤੀ। 2016 ਵਿਚ ਚੈਂਪੀਅਨ ਰਹਿ ਚੁੱਕਾ ਜੋਕੋਵਿਚ 2009 ਵਿਚ ਜਰਮਨੀ ਦੇ ਫਿਲਿਪ ਕੋਲਸ਼੍ਰੇਬਰ ਤੋਂ ਹਾਰ ਜਾਣ ਤੋਂ ਬਾਅਦ ਪੈਰਿਸ ਵਿਚ ਕਦੇ ਚੌਥੇ ਦੌਰ ਵਿਚ ਨਹੀਂ ਹਾਰਿਆ ਅਤੇ ਉਸ ਨੇ 19 ਸਾਲਾ ਮੁਸੇਟੀ ਦਾ ਗ੍ਰੈਂਡ ਸਲੈਮ ਡੈਬਿਊ ਵਿਚ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲਾ 8ਵਾਂ ਖਿਡਾਰੀ ਬਣਨ ਦਾ ਸੁਪਨਾ ਤੋੜ ਦਿੱਤਾ।
ਇਹ ਖ਼ਬਰ ਪੜ੍ਹੋ- ICC ਨੇ ਇੰਗਲੈਂਡ 'ਤੇ ਲਗਾਇਆ ਜੁਰਮਾਨਾ, ਇਹ ਹੈ ਵਜ੍ਹਾ
ਮੁਸੇਟੀ ਨੇ ਫੈਸਲਾਕੁੰਨ ਸੈੱਟ ਵਿਚ 0-4 ਨਾਲ ਪਿਛੜਨ ਤੋਂ ਬਾਅਦ ਮੈਚ ਛੱਡ ਦਿੱਤਾ। ਵਿਸ਼ਵ ਦੇ 76ਵੇਂ ਨੰਬਰ ਦੇ ਖਿਡਾਰੀ ਮੁਸੇਟੀ ਨੇ ਪਹਿਲੇ ਦੋ ਸੈੱਟਾਂ ਵਿਚ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਮੈਚ ਵਿਚ 25 ਵਿਨਰਸ ਲਾਏ ਅਤੇ 18 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੂੰ ਹੈਰਾਨ ਕਰ ਦਿੱਤਾ ਪਰ 'ਮੈਰਾਥਨ ਮੈਨ' ਦੇ ਨਾਂ ਨਾਲ ਮਸ਼ਹੂਰ ਜੋਕੋਵਿਚ ਨੇ ਅਗਲੇ ਸੈੱਟ ਵਿਚ 3-1 ਦੇ ਨਾਲ ਸਕੋਰ ਚੌਥੇ ਸੈੱਟ ਵਿਚ 4-0 ਦੇ ਸਕੋਰ ਤੱਕ 30 ਵਿਚੋਂ 28 ਅੰਕ ਹਾਸਲ ਕੀਤੇ। ਸਰਬੀਆ ਖਿਡਾਰੀ ਨੇ ਤਿੰਨ ਘੰਟੇ 27 ਮਿੰਟ ਵਿਚ ਮੈਚ ਖਤਮ ਕੀਤਾ। ਜੋਕੋਵਿਚ ਲਗਾਤਾਰ 12ਵੇਂ ਸਾਲ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚਿਆ ਹੈ।
ਇਹ ਖ਼ਬਰ ਪੜ੍ਹੋ- ਭਾਰਤ ਦਾ ਸ਼੍ਰੀਲੰਕਾ ਦੌਰਾ, ਖੇਡੇ ਜਾਣਗੇ ਤਿੰਨ ਵਨ ਡੇ ਤੇ ਟੀ20 ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।